ਅਭਿਸ਼ੇਕ ਬੱਚਨ ਸਟਾਰਰ ਫ਼ਿਲਮ 'ਦਸਵੀਂ' ਦਾ ਟੀਜ਼ਰ ਹੋਇਆ ਰਿਲੀਜ਼, ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

Written by  Pushp Raj   |  March 14th 2022 05:46 PM  |  Updated: March 14th 2022 05:46 PM

ਅਭਿਸ਼ੇਕ ਬੱਚਨ ਸਟਾਰਰ ਫ਼ਿਲਮ 'ਦਸਵੀਂ' ਦਾ ਟੀਜ਼ਰ ਹੋਇਆ ਰਿਲੀਜ਼, ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

ਮਸ਼ਹੂਰ ਬਾਲੀਵੁੱਡ ਅਦਾਕਾਰ ਤੇ ਜੂਨੀਅਰ ਬੱਚਨ ਯਾਨੀ ਅਭਿਸ਼ੇਕ ਬੱਚਨ (ABHISHEK BACHCHAN) ਲਮੇਂ ਸਮੇਂ ਤੋਂ ਬਾਅਦ ਫ਼ਿਲਮੀ ਪਰਦੇ 'ਤੇ ਵਾਪਸੀ ਕਰ ਰਹੇ ਹਨ। ਅਭਿਸ਼ੇਕ ਜਲਦ ਹੀ ਆਪਣੀ ਅਗਲੀ ਫ਼ਿਲਮ 'ਦਸਵੀਂ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹੁਣ ਅਭਿਸ਼ੇਕ ਦੀ ਇਸ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆਈ ਹੈ।

ਦੱਸ ਦਈਏ ਕਿ ਸੋਮਵਾਰ (14 ਮਾਰਚ) ਨੂੰ ਤੁਸ਼ਾਰ ਜਲੋਟਾ ਨਿਰਦੇਸ਼ਿਤ ਫਿਲਮ 'ਦਸਵੀਂ' ਦਾ ਟੀਜ਼ਰ ਲਾਂਚ ਕਰਕੇ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਇਹ ਫਿਲਮ ਪਿਛਲੇ ਸਾਲ ਤੋਂ ਤਿਆਰ ਕੀਤੀ ਜਾ ਰਹੀ ਹੈ ਅਤੇ ਕੋਵਿਡ-19 ਕਾਰਨ ਵਾਰ-ਵਾਰ ਲਟਕ ਰਹੀ ਸੀ।

ਫਿਲਮ 'ਚ ਅਭਿਸ਼ੇਕ ਬੱਚਨ ਤੋਂ ਇਲਾਵਾ ਯਾਮੀ ਗੌਤਮ ਅਤੇ ਨਿਮਰਤ ਕੌਰ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਵੇਗੀ। ਇਹ ਫ਼ਿਲਮ 7 ਅਪ੍ਰੈਲ ਤੋਂ ਨੈਟਫਲਿਕਸ 'ਤੇ ਦੇਖਣ ਲਈ ਉਪਲਬਧ ਹੋਵੇਗੀ।

ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਫ਼ਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਟੀਜ਼ਰ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਭਿਸ਼ੇਕ ਨੇ ਕੈਪਸ਼ਨ 'ਚ ਲਿਖਿਆ, 'ਇੱਕ ਵਿਦਿਆਰਥੀ ਤੋਂ ਦੂਜੇ ਵਿਦਿਆਰਥੀ... 10ਵੀਂ ਦੀ ਪ੍ਰੀਖਿਆ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।'

ਹੋਰ ਪੜ੍ਹੋ : 'ਬੌਬ ਬਿਸਵਾਸ' ‘ਚ ਅਭਿਸ਼ੇਕ ਬੱਚਨ ਦਾ ਲੁੱਕ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਪਛਾਨਣਾ ਵੀ ਹੋਇਆ ਮੁਸ਼ਕਿਲ

ਜੇਕਰ ਫ਼ਿਲਮ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਸ 'ਚ ਅਭਿਸ਼ੇਕ ਦੇ ਕਿਰਦਾਰ ਦਾ ਨਾਂਅ ਗੰਗਾਰਾਮ ਚੌਧਰੀ ਹੈ।ਜੋ ਆਮ ਦੇਸੀ ਅੰਦਾਜ਼ ਵਿੱਚ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਓ ਅਪਰਾਧੀਓ, ਜ਼ਿਆਦਾ ਰੌਲਾ ਨਾ ਪਾਓ, ਮੈਂ 10ਵੀਂ ਜਮਾਤ ਦੀ ਤਿਆਰੀ ਕਰ ਰਿਹਾ ਹਾਂ, ਮੈਂ ਜੇਲ੍ਹ ਤੋਂ 10ਵੀਂ ਕਰਨੀ ਹੈ.. ਪੜ੍ਹਾਈ ਕਰਨਾ ਮੇਰਾ ਹੱਕ ਹੈ।

ਸਮਾਜਿਕ ਕਾਮੇਡੀ ਉੱਤੇ ਆਧਾਰਿਤ ਇਸ ਫ਼ਿਲਮ ਰਾਹੀਂ ਤੁਸ਼ਾਰ ਜਲੋਟਾ ਬਤੌਰਨ ਨਿਰਦੇਸ਼ਕ ਡੈਬਿਊ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਫ਼ਿਲਮ 'ਦਸਵੀਂ' ਦੀ ਜ਼ਿਆਦਾਤਰ ਸ਼ੂਟਿੰਗ ਉੱਤਰ ਪ੍ਰਦੇਸ਼ 'ਚ ਹੋਈ ਹੈ, ਜਿਸ 'ਚ ਤਾਜ ਮਹਿਲ ਵਾਲਾ ਸ਼ਹਿਰ ਆਗਰਾ ਅਤੇ ਲਖਨਊ ਸ਼ਾਮਲ ਹੈ।

ਫਿਲਮ ਦਾ ਨਿਰਮਾਣ ਜੀਓ ਸਟੂਡੀਓ ਅਤੇ ਦਿਨੇਸ਼ ਵਿਜ਼ਨ ਨੇ ਕੀਤਾ ਹੈ। ਅਭਿਸ਼ੇਕ ਬੱਚਨ ਨੂੰ ਆਖਰੀ ਵਾਰ ਫਿਲਮ 'ਬੌਬ ਬਿਸਵਾਸ' (2021) 'ਚ ਦੇਖਿਆ ਗਿਆ ਸੀ। ਹੁਣ ਵੇਖਣਾ ਹੋਵੇਗਾ ਕਿ ਅਭਿਸ਼ੇਕ ਦੀ ਇਹ ਫ਼ਿਲਮ ਦਰਸ਼ਕਾਂ ਦਾ ਦਿਲ ਜਿੱਤੇਗੀ ਜਾਂ ਨਹੀਂ।

 

View this post on Instagram

 

A post shared by Abhishek Bachchan (@bachchan)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network