Advertisment

ਬਾਲੀਵੁੱਡ ਨੂੰ ਲੱਗਿਆ ਇੱਕ ਹੋਰ ਝਟਕਾ, ਹੁਣ ਐਕਸ਼ਨ ਡਾਇਰੈਕਟਰ ਪਰਵੇਜ ਖ਼ਾਨ ਦੀ ਮੌਤ

author-image
By Rupinder Kaler
New Update
ਬਾਲੀਵੁੱਡ ਨੂੰ ਲੱਗਿਆ ਇੱਕ ਹੋਰ ਝਟਕਾ, ਹੁਣ ਐਕਸ਼ਨ ਡਾਇਰੈਕਟਰ ਪਰਵੇਜ ਖ਼ਾਨ ਦੀ ਮੌਤ
Advertisment
ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਪਰਵੇਜ ਖ਼ਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ । ਉਸ ਦੀ ਉਮਰ 55 ਸਾਲ ਸੀ । ਉਹ ਸ਼੍ਰੀਰਾਮ ਰਾਘਵਨ ਨਾਲ ਸੁਪਰਹਿੱਟ ਮੂਵੀ ਅੰਧਾਧੁਨ ਤੇ ਬਦਲਾਪੁਰ ਵਿੱਚ ਵੀ ਕੰਮ ਕਰ ਚੁੱਕੇ ਹਨ । ਖ਼ਬਰਾਂ ਮੁਤਾਬਿਕ ਪਰਵੇਜ ਦੀ ਛਾਤੀ ਵਿੱਚ ਤੇਜ਼ ਦਰਦ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । ਜਿਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । publive-image ਉੱਧਰ ਹੰਸਲ ਨੇ ਟਵੀਟ ਕਰਕੇ ਕਿਹਾ ਹੈ ‘ਹੁਣ ਸੁਣਨ ਵਿੱਚ ਆਇਆ ਹੈ ਕਿ ਪਰਵੇਜ ਖ਼ਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਅਸੀਂ ਦੋਹਾਂ ਨੇ ਫ਼ਿਲਮ ਸ਼ਾਹਿਦ ਵਿੱਚ ਕੰਮ ਕੀਤਾ ਸੀ । ਉਹਨਾਂ ਨੇ ਇੱਕ ਸਿੰਗਲ ਟੇਕ ਵਿੱਚ ਦੰਗਿਆਂ ਦਾ ਸੀਕਵੇਂਸ ਸ਼ੂਟ ਕਰ ਦਿੱਤਾ ਸੀ । https://twitter.com/mehtahansal/status/1287673615404605447 ਉਹ ਬਹੁਤ ਹੀ ਸਕਿਲਫੁੱਲ, ਐਨਨਰਜੀ ਨਾਲ ਭਰੇ ਚੰਗੇ ਇਨਸਾਨ ਸਨ । ਤੁਹਾਡੀ ਆਵਾਜ਼ ਹੁਣ ਮੇਰੇ ਕੰਨਾਂ ਵਿੱਚ ਗੂੰਝ ਰਹੀ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਵੇਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਐਕਸ਼ਨ ਡਾਇਰੈਕਟਰ ਅਕਬਰ ਬਕਸ਼ੀ ਨੂੰ ਅਸਿਸਟ ਕੀਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment