ਫ਼ਿਲਮ ‘ਪਠਾਨ’ ਦਾ ਐਕਸ਼ਨ ਤੇ ਦੇਸ਼ਭਗਤੀ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਸ਼ਾਹਰੁਖ਼, ਜਾਨ ਤੇ ਦੀਪਿਕਾ ਦਾ ਸਵੈਗ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | January 10, 2023 12:06pm

Pathaan Trailer: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 25 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟੀਜ਼ਰ ਤੋਂ ਬਾਅਦ ਦਰਸ਼ਕ ਟ੍ਰੇਲਰ ਦੀ ਉਡੀਕ ਕਰ ਰਹੇ ਸਨ, ਪਰ ਹੁਣ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਜਿਸ ਤੋਂ ਬਾਅਦ ਸ਼ਾਹਰੁਖ ਦੇ ਫੈਨਜ਼ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਪਹੁੰਚ ਗਈ ਹੈ।

ਹੋਰ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਨੇ ਪਤਨੀ ਰਾਵੀ ਕੌਰ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸਾਹਮਣੇ ਆਈਆਂ ਤਸਵੀਰਾਂ

ਸਿਧਾਰਥ ਆਨੰਦ ਦੀ ਫ਼ਿਲਮ 'ਪਠਾਨ' ਦਾ ਪਹਿਲਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾ ਗਿਆ ਹੈ। ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਦੇ ਪ੍ਰਸ਼ੰਸਕ ਨੂੰ ਟ੍ਰੇਲਰ ਵਿੱਚ ਜ਼ਬਰਦਸਤ ਐਕਸ਼ਨ ਸੀਨ, ਥ੍ਰੀਲ ਤੇ ਸਸਪੈਂਸ ਦੇਣ ਨੂੰ ਮਿਲ ਰਿਹਾ ਹੈ।

'ਪਠਾਨ' 'ਚ ਸ਼ਾਹਰੁਖ ਦੇ ਹੀਰੋ ਦੇ ਕਿਰਦਾਰ ਦੇ ਸਾਹਮਣੇ ਜਾਨ ਅਬ੍ਰਾਹਮ ਵਿਲੇਨ ਦੇ ਕਿਰਦਾਰ 'ਚ ਨਜ਼ਰ ਆ ਰਹੇ ਨੇ। ਉੱਧਰ ਦੀਪਿਕਾ ਪਾਦੁਕੋਣ ਵੀ ਜੰਮ ਕੇ ਐਕਸ਼ਨ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਫੈਨਜ਼ ਵੀ ਇਨ੍ਹਾਂ ਤਿੰਨਾਂ ਨੂੰ ਵੱਡੇ ਪਰਦੇ 'ਤੇ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ। ਕੁਝ ਹੀ ਸਮੇਂ ਵਿੱਚ ਟ੍ਰੇਲਰ ਨੇ ਮਿਲੀਅਨ ਵਿਊਜ਼ ਹਾਸਿਲ ਵੀ ਕਰ ਲਏ ਨੇ ਤੇ ਲਗਾਤਾਰ ਵਿਊਜ਼ ਵੱਧ ਵੀ ਰਹੇ ਹਨ।

Pathaan image

ਦੱਸ ਦਈਏ ਫ਼ਿਲਮ ਦੇ ਕੁਝ ਗੀਤ ਪਹਿਲਾਂ ਹੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਫ਼ਿਲਮ ਦਾ ਪਹਿਲੇ ਗੀਤ ‘ਬੇਸ਼ਰਮ ਰੰਗ’ ਜਿਸ ਨੂੰ ਇੱਕ ਪਾਸੇ ਫੈਨਜ਼ ਵੱਲੋਂ ਖੂਬ ਪਿਆਰ, ਉੱਧਰ ਹੀ ਦੂਜੇ ਪਾਸੇ ਟ੍ਰੋਲ ਦਾ ਸਾਹਮਣਾ ਕਰਨਾ ਪਿਆ। ਇਸ ਗੀਤ ਵਿੱਚ ਦੀਪਿਕਾ ਪਾਦੁਕੋਣ ਦੀ ਭਗਵਾ ਬਿਕਨੀ 'ਤੇ ਕਾਫੀ ਹੰਗਾਮਾ ਹੋਇਆ ਸੀ।

ਸ਼ਾਹਰੁਖ ਖ਼ਾਨ ਨੇ ਵੀ ਟਵਿੱਟਰ ਉੱਤੇ ਵੀ ਟ੍ਰੇਲਰ ਦੇ ਲਿੰਕ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- 'ਮਹਿਮਾਨ ਨਵਾਜ਼ੀ ਦੇ ਲਈ #ਪਠਾਨ ਆ ਰਿਹਾ ਹੈ, ਔਰ ਪਟਾਖੇ ਵੀ ਸਾਥ ਲੈ ਕੇ ਆ  ਰਿਹਾ ਹੈ! 💣💥 #Pathan ਟ੍ਰੇਲਰ ਹੁਣ ਆਉਟ!'

 


You may also like