ਅਦਾਕਾਰ ਅਭਿਸ਼ੇਕ ਚੈਟਰਜੀ ਦਾ ਹੋਇਆ ਦਿਹਾਂਤ

written by Shaminder | March 24, 2022

ਬੀਤੇ ਦਿਨੀਂ ਜਿੱਥੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਦੇ ਪੁੱਤਰ ਦਾ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਦਿਹਾਂਤ ਹੋ ਗਿਆ ਸੀ । ਉੱਥੇ ਹੀ ਹੁਣ ਬੰਗਾਲੀ ਅਦਾਕਾਰ ਅਭਿਸ਼ੇਕ ਚੈਟਰਜੀ (Abhishek-chatterjee )ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ (Death) ਹੋ ਗਿਆ ਹੈ, ਉਹ 58 ਸਾਲ ਦੇ ਸਨ । ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ।ਇਸ ਤੋਂ ਪਹਿਲਾਂ ਉਹ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ।ਅਭਿਸ਼ੇਕ ਚੈਟਰਜੀ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰਾਂ ਦੇ ਨਾਲ ਨਾਲ ਟੌਲੀਵੁੱਡ ਅਦਾਕਾਰਾਂ ਨੇ ਵੀ ਦੁੱਖ ਜਤਾਇਆ ਹੈ ।

Abhishek-Chatterjee , image from google

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਧੀ ਦੇ ਨਾਲ ਕਿਊਟ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੰਧਿਆ ਮੁਖਰਜੀ ਦੇ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ੳੇੁਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੇ ਨਾਲ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ । ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਬੀਤੇ ਦਿਨ ਅਦਾਕਾਰ ਆਪਣੇ ਅਗਲੇ ਟੀਵੀ ਸ਼ੋਅ ‘ਇਸਮਰਤ ਜੋੜੀ’ ਦੀ ਸ਼ੂਟਿੰਗ ਕਰ ਰਹੇ ਸਨ ।

Abhishek Chatterjee ,, image From google

ਇਸੇ ਦੌਰਾਨ ਉਹ ਖੁਦ ਬੀਮਾਰ ਮਹਿਸੂਸ ਕਰ ਰਹੇ ਸਨ ।ਅਦਾਕਾਰ ਸ਼ੂਟਿੰਗ ਦੇ ਸੈੱਟ ‘ਤੇ ਹੀ ਮੌਜੂਦ ਸਨ ਅਤੇ ਖੁਦ ਨੂੰ ਅਸਹਿਜ ਮਹਿਸੂਸ ਕਰ ਰਹੇ ਸਨ । ਪਰ ਇਸੇ ਦੇ ਦੌਰਾਨ ਸਹਿ ਕਲਾਕਾਰਾਂ ਨੇ ਉਨ੍ਹਾਂ ਨੂੰ ਹਸਪਤਾਲ ਜਾਣ ਲਈ ਕਿਹਾ ।ਪਰ ਅਦਾਕਾਰ ਹਸਪਤਾਲ ਜਾਣ ਦੇ ਲਈ ਰਾਜ਼ੀ ਨਹੀਂ ਹੋਇਆ । ਅਦਾਕਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੇ ਦੌਰਾਨ ਦੇਰ ਰਾਤ ਅਦਾਕਾਰ ਨੇ ਅੰਤਿਮ ਸਾਹ ਲਏ ।

 

You may also like