ਐਕਟਰ ਅੰਗਦ ਬੇਦੀ ਵੀ ਹੋਏ ਭਾਵੁਕ, ਅਦਾਕਾਰਾ ਮੰਦਿਰਾ ਬੇਦੀ ਦੇ ਮਰਹੂਮ ਪਤੀ ਰਾਜ ਕੌਸ਼ਲ ਨੂੰ ਯਾਦ ਕਰਦੇ ਹੋਏ ਪਾਈ ਖ਼ਾਸ ਪੋਸਟ

written by Lajwinder kaur | June 30, 2021

ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਬੁੱਧਵਾਰ ਦੀ ਸਵੇਰ ਉਨ੍ਹਾਂ ਲਈ ਬਹੁਤ ਹੀ ਦੁੱਖਦਾਇਕ ਰਹੀ, ਉਨ੍ਹਾਂ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਸੋਗ ਦੀ ਲਹਿਰ ਫੈਲ ਗਈ । ਐਕਟਰ ਅੰਗਦ ਬੇਦੀ ਨੇ ਵੀ ਰਾਜ ਕੌਸ਼ਲ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ।

Raj Kaushal-Mandira Bedi image credit: instagram

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਅਦਾਕਾਰਾ ਸ਼ਿਖਾ ਸਿੰਘ ਦੀ ਧੀ ਹੋਈ ਇੱਕ ਸਾਲ ਦੀ, ਬਰਥਡੇਅ ਵਿਸ਼ ਕਰਨ ਦੇ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਰਣਜੀਤ ਬਾਵਾ ਆਪਣੇ ਇਸ ਫੈਨ ਦੀ ਹੌਸਲਾ ਅਫਜ਼ਾਈ ਲਈ ਸਟੇਜ ਤੋਂ ਹੇਠ ਉਤਰਕੇ ਦਿੱਤਾ ਸਤਿਕਾਰ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

angad bedi emotional post image credit: instagram

ਅੰਗਦ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਲਗਦਾ ਹੈ ਕਿ ਬ੍ਰਹਿਮੰਡ ਨੇ ਸਾਨੂੰ ਤੁਹਾਡੇ ਆਖ਼ਰੀ ਰਾਤ ਦੇ ਖਾਣੇ ਤੇ ਤੁਹਾਡੇ ਨਾਲ ਰਹਿਣ ਲਈ ਚੁਣਿਆ ਸੀ। ਤੁਹਾਡੇ ਨਾਲ ਕੰਮ ਕਰਨਾ ਅਤੇ ਤੁਹਾਡੀ ਪਿਆਰੀ ਕੰਪਨੀ ਵਿਚ ਸਮਾਂ ਬਿਤਾਉਣਾ ਬਹੁਤ ਖੁਸ਼ੀ ਦੀ ਗੱਲ ਸੀ।‘

Raj-Mandira Bedi image credit: instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਤੁਹਾਨੂੰ ਹਮੇਸ਼ਾ ਖ਼ਾਸ ਸਖਸ਼ੀਅਤ ਦੇ ਤੌਰ ‘ਤੇ ਯਾਦ ਰੱਖਾਂਗਾ ਜਿਸਨੇ ਹਰ ਇੱਕ ਦੀ ਸਹਾਇਤਾ ਕੀਤੀ ਜਦੋਂ ਉਨ੍ਹਾਂ ਨੂੰ ਤੁਹਾਡੀ ਜ਼ਰੂਰਤ ਸੀ । ਤੁਹਾਡੇ ਪਰਿਵਾਰ ਅਤੇ ਦੋਸਤਾਂ ਹਮੇਸ਼ਾ ਤੁਹਾਡੀ ਪਿਆਰੀ ਵਾਲੀ ਮੁਸਕਾਨ ਫੈਲਾਉਣ ਲਈ ਯਾਦ ਕਰਨਗੇ । you left us with only happy memories!!  stay strong mandira🙏 vir and tara.. ਤੁਹਾਡੇ ਪਿਤਾ ਬਹੁਤ ਹੀ ਚੰਗੇ ਇਨਸਾਨ ਸਨ’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ਰਧਾਂਜਲੀ ਦੇ ਰਹੇ ਨੇ।

 

View this post on Instagram

 

A post shared by ANGAD BEDI (@angadbedi)

0 Comments
0

You may also like