ਅਦਾਕਾਰ ਅਨਿਲ ਕਪੂਰ ਨੇ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਚਾਰ ਦਹਾਕਿਆਂ ‘ਚ ਬਹੁਤ ਕੁਝ ਬਦਲਿਆ ਪਰ…

Written by  Shaminder   |  February 02nd 2023 03:47 PM  |  Updated: February 02nd 2023 03:47 PM

ਅਦਾਕਾਰ ਅਨਿਲ ਕਪੂਰ ਨੇ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਚਾਰ ਦਹਾਕਿਆਂ ‘ਚ ਬਹੁਤ ਕੁਝ ਬਦਲਿਆ ਪਰ…

ਅਦਾਕਾਰ ਅਨਿਲ ਕਪੂਰ (Anil Kapoor) ਇੱਕ ਅਜਿਹੇ ਅਦਾਕਾਰ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਫਿੱਟਨੈਸ ਦੇ ਮਾਮਲੇ ‘ਚ ਉਹ ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਮਾਤ ਦਿੰਦੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਦੇ ਵਰਕ ਆਊਟ ਦੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।

Anil Kapoor image Source : Instagram

ਹੋਰ ਪੜ੍ਹੋ :  ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ

ਅਦਾਕਾਰ ਨੇ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰ ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਚਾਰ ਦਹਾਕਿਆਂ ਦੇ ਦੌਰਾਨ ਦਰਸ਼ਕ ਬਦਲੇ ਹਨ, ਲੋਕਾਂ ਦਾ ਟੇਸਟ ਬਦਲਿਆ ਹੈ, ਪਰ ਇੱਕ ਚੀਜ਼ ਨਹੀਂ ਬਦਲੀ ਤਾਂ ਉਹ ਹੈ ਸਖਤ ਮਿਹਨਤ, ਲਗਨ ਅਤੇ ਦ੍ਰਿੜਤਾ ਦਾ ਗੁਣ’ ।

Anil kapoor with wife Image Source : Instagram

ਹੋਰ ਪੜ੍ਹੋ :  ਕਮਲ ਖੰਗੂੜਾ ਆਪਣੇ ਵੱਡੇ ਭਰਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਕਿਹਾ ‘ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ, ਜਦੋਂ ਖੜਾ ਵੱਡਾ ਵੀਰ’

ਅਨਿਲ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਰੋਮਾਂਟਿਕ ਹੋਣ, ਕਾਮਿਕ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ । ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ ।

inside image of anil kapoor

ਅਨਿਲ ਕਪੂਰ ਦਾ ਪਰਿਵਾਰ

ਅਨਿਲ ਕਪੂਰ ਦੋ ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਹਨ । ਉਹ ਨਾਨਾ ਵੀ ਬਣ ਚੁੱਕੇ ਹਨ, ਉਨ੍ਹਾਂ ਦੀ ਵੱਡੀ ਧੀ ਸੋਨਮ ਕਪੂਰ ਦੇ ਘਰ ਕੁਝ ਸਮਾਂ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਹੈ ।

 

View this post on Instagram

 

A post shared by anilskapoor (@anilskapoor)

ਜਿਸ ਦੇ ਨਾਲ ਉਨ੍ਹਾਂ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।ਉਨ੍ਹਾਂ ਦੀ ਛੋਟੀ ਧੀ ਦਾ ਵਿਆਹ ਵੀ ਹੋ ਚੁੱਕਿਆ ਹੈ । ਪਰ ਅਨਿਲ ਕਪੂਰ ਦੀ ਉਮਰ ਨੂੰ ਵੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਉਹ ਏਨੀਂ ਉਮਰ ਦੇ ਹੋਣਗੇ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network