ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਪ੍ਰਸ਼ੰਸਕ ਨਾਲ ਹੋਈ ਬਦਤਮੀਜ਼ੀ ਲਈ ਚੁੱਕਿਆ ਇਹ ਕਦਮ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  July 20th 2020 02:01 PM  |  Updated: July 20th 2020 02:01 PM

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਪ੍ਰਸ਼ੰਸਕ ਨਾਲ ਹੋਈ ਬਦਤਮੀਜ਼ੀ ਲਈ ਚੁੱਕਿਆ ਇਹ ਕਦਮ, ਵੀਡੀਓ ਹੋ ਰਿਹਾ ਵਾਇਰਲ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਪੁਰਾਣਾ ਹੈ ਅਤੇ ਇਸ ਵੀਡੀਓ ‘ਚ ਉਨ੍ਹਾਂ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਦੇ ਨਾਲ ਸੈਲਫੀ ਲਈ ਉਨ੍ਹਾਂ ਦੇ ਕੋਲ ਆਉਂਦਾ ਹੈ । ਪਰ ਉੱਥੇ ਮੌਜੂਦ ਕੈਮਰਾ ਮੈਨ ਉਸ ਪ੍ਰਸ਼ੰਸਕ ਨੂੰ ਉੱਥੋਂ ਹਟਣ ਲਈ ਧਮਕਾਉਂਦੇ ਹਨ ।

https://www.instagram.com/p/CCz7Q3RB-pV/?utm_source=ig_web_copy_link

ਜਿਸ ਤੋਂ ਬਾਅਦ ਉਹ ਪ੍ਰਸ਼ੰਸਕ ਘਬਰਾ ਕੇ ਪਿੱਛੇ ਹਟ ਜਾਂਦਾ ਹੈ, ਪਰ ਇਹ ਸਭ ਵੇਖ ਕੇ ਅਰਜੁਨ ਕਪੂਰ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਹੈ ਅਤੇ ਉਹ ਕੈਮਰਾ ਮੈਨ ਤੋਂ ਤਸਵੀਰ ਖਿਚਵਾਉਣ ਤੋਂ ਮਨਾ ਕਰ ਦਿੰਦੇ ਹਨ ਅਤੇ ਪੁੱਛਦੇ ਹਨ ਕਿ ਕੌਣ ਚੀਕਿਆ ਹੈ।ਉਹ ਆਪਣੇ ਪ੍ਰਸ਼ੰਸਕ ਦੇ ਨਾਲ ਹੋਈ ਬਦਸਲੂਕੀ ‘ਤੇ ਏਨਾਂ ਜ਼ਿਆਦਾ ਨਰਾਜ਼ ਹੋ ਜਾਂਦੇ ਹਨ ਕਿ ਕੈਮਰਾ ਮੈਨ ਨੂੰ ਪੋਜ਼ ਦੇਣ ਤੋਂ ਇਨਕਾਰ ਕਰ ਦਿੰਦੇ ਹਨ ।

https://www.instagram.com/p/CCvkLMgJkfP/

ਜਿਸ ਤੋਂ ਬਾਅਦ ਕੈਮਰਾ-ਮੈਨ ਦੀ ਬੋਲਤੀ ਬੰਦ ਹੋ ਜਾਂਦੀ ਹੈ। ਅਰਜੁਨ ਕਪੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਅਦਾਕਾਰ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਤੇ ਲਗਾਤਾਰ ਸ਼ੇਅਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network