ਆਪਣੀ ਮਾਂ ਦੇ ਜਨਮ ਦਿਨ ‘ਤੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਮਾਂ ਲਈ ਲਿਖਿਆ ਭਾਵੁਕ ਨੋਟ

Reported by: PTC Punjabi Desk | Edited by: Shaminder  |  February 04th 2023 11:07 AM |  Updated: February 04th 2023 11:07 AM

ਆਪਣੀ ਮਾਂ ਦੇ ਜਨਮ ਦਿਨ ‘ਤੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਮਾਂ ਲਈ ਲਿਖਿਆ ਭਾਵੁਕ ਨੋਟ

ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ

ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ ।

ਜੀ ਹਾਂ ਮਾਂ (Mother Love)  ਰੱਬ ਦਾ ਰੂਪ ਹੁੰਦੀ ਹੈ ਅਤੇ ਉਸ ਦੇ ਪੈਰਾਂ ‘ਚ ਜੰਨਤ ਹੁੰਦੀ ਹੈ । ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ, ਬਲਕਿ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਬਾਹਰ ਰੱਖ ਦਿੰਦੀ ਹੈ । ਇਨਸਾਨ ਜ਼ਿੰਦਗੀ ‘ਚ ਕਿੰਨੇ ਵੀ ਵੱਡੇ ਮੁਕਾਮ ‘ਤੇ ਕਿਉਂ ਨਾ ਪਹੁੰਚ ਜਾਵੇ ।

ਹੋਰ ਪੜ੍ਹੋ : ਕੀ ਗੋਵਿੰਦਾ ਦੀ ਭਾਣਜੀ ਨੇ ਕਰਵਾ ਲਿਆ ਹੈ ਵਿਆਹ, ਵਾਇਰਲ ਹੋ ਰਹੀ ਤਸਵੀਰ

ਪਰ ਮਾਂ ਦੀ ਅਹਿਮੀਅਤ ਉਸ ਦੀ ਜ਼ਿੰਦਗੀ ‘ਚ ਓਨੀਂ ਹੀ ਹੁੰਦੀ ਹੈ, ਜਿੰਨੀ ਕਿ ਬਚਪਨ ‘ਚ ਹੁੰਦੀ ਹੈ । ਅਦਾਕਾਰ ਅਰਜੁਨ ਕਪੂਰ (Arjun Kapoor)ਵੀ ਬਾਲੀਵੁੱਡ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ । ਉਨ੍ਹਾਂ ਦੀ ਮਾਂ ਇਸ ਦੁਨੀਆਂ ‘ਚ ਨਹੀਂ ਹੈ । ਪਰ ਉਹ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।

Arjun Kapoor

ਹੋਰ ਪੜ੍ਹੋ :  ਬਿੱਗ ਬੌਸ-16 ‘ਚ ਨਿਮਰਤ ਨੂੰ ਰਵਾਉਣ ਵਾਲਾ ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ, ਇਸ ਤਰ੍ਹਾਂ ਪਲਟੀ ਗੇਮ

ਮਾਂ ਦੇ ਲਈ ਲਿਖਿਆ ਭਾਵੁਕ ਨੋਟ

ਅਦਾਕਾਰ ਅਰਜੁਨ ਕਪੂਰ ਦੀ ਮਾਂ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ਅਦਾਕਾਰ ਨੇ ਆਪਣੀ ਮਾਂ ਦੇ ਲਈ ਭਾਵੁਕ ਨੋਟ ਲਿਖਿਆ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਇਸ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੇ ਕੋਲ ਹੁਣ ਤਸਵੀਰਾਂ ਖਤਮ ਹੋ ਰਹੀਆਂ ਨੇ ਮਾਂ, ਮੇਰੇ ਕੋਲ ਸ਼ਬਦ ਵੀ ਖਤਮ ਹੋ ਗਏ ਹਨ।

ਇਸੇ ਲਈ ਹੁਣ ਕੁਝ ਦੁਬਾਰਾ ਪਾ ਰਿਹਾ ਹਾਂ ਜੋ ਮੇਰੇ ਅੰਦਰ ਵੱਸੇ ਬੱਚੇ ਨੂੰ ਤੇਰੇ ਨਾਲ ਜੋੜਦਾ ਹੈ।ਹੋ ਸਕਦਾ ਹੈ ਕਿ ਮੇਰੇ ਕੋਲ ਊਰਜਾ ਅਤੇ ਤਾਕਤ ਵੀ ਖਤਮ ਹੋ ਗਈ ਹੋਵੇ, ਪਰ ਅੱਜ ਤੁਹਾਡਾ ਜਨਮ ਦਿਨ ਹੈ । ਇਸ ਲਈ ਇਹ ਸਾਲ ਦਾ ਸਭ ਤੋਂ ਵਧੀਆ ਦਿਨ ਹੈ । ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਵੀ ਹਾਰ ਨਹੀਂ ਮੰਨਾਂਗਾ।ਤੁਸੀਂ ਜਿੱਥੇ ਵੀ ਹੋ ਮੈਨੂੰ ਤੁਹਾਡੇ 'ਤੇ ਮਾਣ ਰਹੇਗਾ... ਪਿਆਰ ਤੁਹਾਨੂੰ ਤੁਹਾਡੀ ਮੁਸਕਰਾਹਟ ਤੋਂ ਬਿਨਾਂ ਖਾਲੀ ਮਹਿਸੂਸ ਹੁੰਦਾ ਹੈ...

ਮੇਰੇ ਸਭ ਨੂੰ ਜਨਮਦਿਨ (Birthday)ਮੁਬਾਰਕ’।

 

View this post on Instagram

 

A post shared by Arjun Kapoor (@arjunkapoor)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network