ਅਦਾਕਾਰ ਅਰਜੁਨ ਰਾਮਪਾਲ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

Written by  Shaminder   |  April 19th 2021 01:12 PM  |  Updated: April 19th 2021 01:12 PM

ਅਦਾਕਾਰ ਅਰਜੁਨ ਰਾਮਪਾਲ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਕਈ ਲੋਕ ਇਸ ਵਾਇਰਸ ਨਾਲ ਜੂਝ ਰਹੇ ਹਨ । ਬਾਲੀਵੁੱਡ ਦੇ ਕਈ ਅਦਾਕਾਰ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਰਜੁਨ ਰਾਮਪਾਲ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।

Arjun Rampal Image From Arjun Rampal's Instagram

ਹੋਰ ਪੜ੍ਹੋ : ਕੈਟਰੀਨਾ ਕੈਫ ਦੀ ਕਰੋਨਾ ਰਿਪੋਰਟ ਆਈ ਨੈਗਟਿਵ

Arjun rampal Image From Arjun Rampal's Instagram

ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਅਰਜੁਨ ਰਾਮਪਾਲ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, "ਮੇਰੀ ਕੋਵਿਡ-19 ਰਿਪੋਰਟ ਪੌਜ਼ੇਟਿਵ ਆਈ ਹੈ।

Arjun Image From Arjun Rampal's Instagram

ਮੈ ਖੁਦ ਨੂੰ ਆਈਸੋਲੇਟ ਕਰ ਲਿਆ ਹੈ । ਮੈਂ ਜ਼ਰੂਰੀ ਮੈਡੀਕਲ ਸੇਵਾਵਾਂ ਲੈ ਰਿਹਾ ਹਾਂ। ਮੈਂ ਸਾਰੇ ਪ੍ਰੋਟੋਕੋਲਸ ਦਾ ਪਾਲਣ ਕਰ ਰਿਹਾ ਹਾਂ। ਜੋ ਵੀ ਪਿਛਲੇ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਆਪਣਾ ਟੈਸਟ ਜ਼ਰੂਰ ਕਰਵਾ ਲੈਣ।"

 

View this post on Instagram

 

A post shared by Arjun (@rampal72)

ਅਰਜੁਨ ਰਾਮਪਾਲ ਨੇ ਅੱਗੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਲਿਖਿਆ, "ਇਹ ਸਾਡੇ ਲਈ ਕਾਫੀ ਡਰਾਉਣਾ ਸਮਾਂ ਹੈ, ਪਰ ਅਸੀਂ ਜਾਗਰੂਕ ਹਾਂ। ਅਸੀਂ ਇਕੱਠਿਆਂ ਕੋਰੋਨਾ ਨਾਲ ਲੜ੍ਹ ਰਹੇ ਹਾਂ ਤੇ ਲੜ੍ਹਦੇ ਰਹਾਂਗੇ।"

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network