ਡਰੱਗ ਮਾਮਲੇ 'ਚ ਪਿਛਲੇ ਇੱਕ ਸਾਲ ਤੋਂ ਜੇਲ੍ਹ ਦੀ ਹਵਾ ਖਾ ਰਹੇ ਐਕਟਰ ਅਰਮਾਨ ਕੋਹਲੀ ਨੂੰ ਮਿਲੀ ਜ਼ਮਾਨਤ

Written by  Lajwinder kaur   |  September 20th 2022 05:16 PM  |  Updated: September 20th 2022 04:57 PM

ਡਰੱਗ ਮਾਮਲੇ 'ਚ ਪਿਛਲੇ ਇੱਕ ਸਾਲ ਤੋਂ ਜੇਲ੍ਹ ਦੀ ਹਵਾ ਖਾ ਰਹੇ ਐਕਟਰ ਅਰਮਾਨ ਕੋਹਲੀ ਨੂੰ ਮਿਲੀ ਜ਼ਮਾਨਤ

Armaan Kohli News: ਡਰੱਗ ਮਾਮਲੇ 'ਚ ਕਰੀਬ ਇੱਕ ਸਾਲ ਤੋਂ ਨਿਆਂਇਕ ਹਿਰਾਸਤ 'ਚ ਰਹੇ ਅਭਿਨੇਤਾ ਅਰਮਾਨ ਕੋਹਲੀ ਨੂੰ ਆਖਿਰਕਾਰ ਜ਼ਮਾਨਤ ਮਿਲ ਗਈ ਹੈ। ਅਰਮਾਨ ਕੋਹਲੀ ਨੂੰ ਪਿਛਲੇ ਸਾਲ 28 ਅਗਸਤ ਨੂੰ 1.2 ਗ੍ਰਾਮ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਸੁਣਵਾਈ ਕਰਦੇ ਹੋਏ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਕੋਰਟ ਨੇ ਕਈ ਵਾਰ ਅਭਿਨੇਤਾ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

ਹੋਰ ਪੜ੍ਹੋ : ਫੈਜ਼ਲ ਸ਼ੇਖ ਦੀ ਗੋਦ ‘ਚ ਬੈਠੇ ਰਣਵੀਰ ਸਿੰਘ, ਆਪਣੇ ਅੰਦਾਜ਼ ‘ਚ ਕਿਹਾ ਨਵਾਜ਼ੂਦੀਨ ਦਾ ਇਹ ਡਾਇਲਾਗ

arman pic image source instagram

ਪਰ ਹੁਣ ਐਕਟਰ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਬੰਬੇ ਹਾਈ ਕੋਰਟ ਨੇ ਅਰਮਾਨ ਕੋਹਲੀ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ, ਜਿਸ ਤੋਂ ਬਾਅਦ ਉਸ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਇੱਕ ਲੱਖ ਰੁਪਏ ਦਾ ਬਾਂਡ ਭਰਨ ਤੋਂ ਬਾਅਦ ਜ਼ਮਾਨਤ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਰਮਾਨ ਕੋਹਲੀ ਦੇ ਘਰ ਛਾਪੇਮਾਰੀ ਕੀਤੀ ਸੀ, ਜਿੱਥੇ ਉਸ ਕੋਲੋਂ ਥੋੜ੍ਹੀ ਮਾਤਰਾ ਵਿੱਚ ਕੋਕੀਨ ਡਰੱਗ ਬਰਾਮਦ ਹੋਈ ਸੀ। ਇਸ ਤੋਂ ਬਾਅਦ NCB ਟੀਮ ਨੇ ਅਰਮਾਨ ਕੋਹਲੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ।

actor arman koli gets bail image source instagram

NCB ਵੱਲੋਂ ਅਰਮਾਨ ਕੋਹਲੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਇੱਥੋਂ ਅਰਮਾਨ ਨੂੰ NCB ਦੀ ਹਿਰਾਸਤ 'ਚ ਭੇਜ ਦਿੱਤਾ ਗਿਆ। ਅਰਮਾਨ ਕੋਹਲੀ ਨੂੰ ਐਨਡੀਪੀਐਸ ਦੀਆਂ ਧਾਰਾਵਾਂ 21 (ਏ), 27 (ਏ), 28, 29, 30 ਅਤੇ 35 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਕਟਰ ਅਰਮਾਨ ਨੂੰ ਬਿੱਗ ਬੌਸ 7 ਦੇ ਸ਼ੋਅ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਸੋਫੀਆ ਨੇ ਉਸ ਦੇ ਖਿਲਾਫ ਮੋਪ ਨਾਲ ਕੁੱਟਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਲੋਨਾਵਾਲਾ ਸਿਟੀ ਪੁਲਸ ਨੇ ਉਸ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਸੀ।

inside image of bollywood actor arman koli image source instagram

ਸੋਫੀਆ ਹਯਾਤ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕਰਨ ਦੇ ਦੋਸ਼ 'ਚ ਉਸ ਨੂੰ ਬਿੱਗ ਬੌਸ ਦੇ ਘਰ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਕੁਝ ਦਿਨਾਂ ਬਾਅਦ ਅਰਮਾਨ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਹ ਮਾਮਲਾ ਵੀ ਕਾਫੀ ਚਰਚਾ ਵਿੱਚ ਰਿਹਾ ਸੀ। ਦੱਸ ਦਈਏ ਅਰਮਾਨ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network