ਐਕਟਰ ਦਲਜੀਤ ਕਲਸੀ ਨੇ ਆਪਣੀ ਧੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ਾਸ ਤਸਵੀਰ, ਧੀ ਦੇਣ ਦੇ ਲਈ ਪਰਮਾਤਮਾ ਦਾ ਕੀਤਾ ਸ਼ੁਕਰਾਨਾ

written by Lajwinder kaur | June 09, 2021 10:45am

ਪਾਲੀਵੁੱਡ ਤੇ ਬਾਲੀਵੁੱਡ ਐਕਟਰ ਦਲਜੀਤ ਕਲਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਬੀਤੇ ਦਿਨ ਆਪਣੀ ਧੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

actor daljeet kalsi shared his father's health update image source-facebook

ਹੋਰ ਪੜ੍ਹੋ : ਐਕਟਰੈੱਸ ਸ਼ਿਲਪਾ ਸ਼ੈੱਟੀ ਨੇ ਬਰਥਡੇਅ ਸੈਲੀਬ੍ਰੇਸ਼ਨ ਦੀ ਛੋਟੀ ਜਿਹੀ ਝਲਕ ਸਾਂਝੀ ਕਰਕੇ ਫੈਨਜ਼ ਦਾ ਕੀਤਾ ਧੰਨਵਾਦ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

actor daljeet kalsi shared his daughter image and wished happy birthday image source-facebook

ਉਨ੍ਹਾਂ ਨੇ ਆਪਣੀ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪੁੱਤ ਨੂੰ ਕੰਮ ਕਹਿਣਾ ਪੈਂਦਾ ਹੈ ਲੇਕਿਨ ਧੀਆਂ ਉਹੀ ਕੰਮ ਬਿਨ੍ਹਾਂ ਕਹੇ ਕਰਦੀਆਂ ਹਨ। ਜਿਨ੍ਹਾਂ ਘਰ ਧੀ ਨਹੀਂ ਹੁੰਦੀ ਉਹ ਇਹ ਗੱਲ ਕਦੇ ਨਹੀਂ ਸਮਝ ਸਕਦੇ ਕਿ ਉਹਨਾਂ ਨੂੰ ਰੱਬ ਨੇ ਕਿਸ ਖੁਸ਼ੀ ਕਿਸ ਅਹਿਸਾਸ ਤੋਂ ਵਾਂਝੇ ਰੱਖਿਆ ਹੈ। ਅਗਰ ਰੱਬ ਨੇ ਮੈਨੂੰ ਧੀ ਨਾ ਦਿੱਤੀ ਹੁੰਦੀ ਤੇ ਜ਼ਿੰਦਗੀ ਅਧੂਰੀ ਹੀ ਹੁੰਦੀ। ਲਵ ਯੂ ਸੋ ਮਚ ਅਤੇ ਜਨਮਦਿਨ ਬਹੁਤ ਬਹੁਤ ਮੁਬਾਰਕ ਹੋਵੇ ਰੁਹਾਨੀ ਕੌਰ । ਮੇਰੇ ਹਿੱਸੇ ਦੀਆਂ ਖੁਸ਼ੀਆਂ ਉਮਰ ਸਭ ਰੱਬ ਤੈਨੂੰ ਦੇ ਦਵੇ। happy birthday putter. Ruhani Kalsi’

daljeet kalsi image source-facebook

ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਰੁਹਾਨੀ ਕਲਸੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਆ ਚੁੱਕੇ ਨੇ। ਜੇ ਗੱਲ ਕਰੀਏ ਦਲਜੀਤ ਕਲਸੀ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

You may also like