ਅਦਾਕਾਰ ਦਰਸ਼ਨ ਔਲਖ ਦਾ ਨਵਾਂ ਗਾਣਾ ‘ਲਾਲ ਕਿਲੇ ਤੇ ਝੰਡਾ’ ਰਿਲੀਜ਼

written by Rupinder Kaler | January 19, 2021

ਖੇਤੀ ਬਿੱਲਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ ਉੱਥੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਨਵੇਂ ਤੋਂ ਨਵੇਂ ਗਾਣੇ ਵੀ ਰਿਲੀਜ਼ ਹੋ ਰਹੇ ਹਨ । ਇਸੇ ਤਰ੍ਹਾਂ ਦਾ ਇੱਕ ਗਾਣਾ ਦਰਸ਼ਨ ਔਲਖ ਤੇ ਉਹਨਾਂ ਦੇ ਸਾਥੀ ਮਨੋਹਰ ਸਿੰਘ ਸੈਣੀ ਵੱਲੋਂ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ‘ਲਾਲ ਕਿਲੇ ਤੇ ਝੰਡਾ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।  Manohar Singh Saini ਹੋਰ ਪੜ੍ਹੋ : ਕਰਣ ਔਜਲਾ ਦੇ ਜਨਮ ਦਿਨ ਦੇ ਸੈਲੀਬ੍ਰੇਸ਼ਨ ਦਾ ਵੀਡੀਓ ਵਾਇਰਲ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕਿਸਾਨ ਮੋਰਚੇ ’ਤੇ ਪਹੁੰਚੇ ਗਾਇਕ ਸ਼੍ਰੀ ਬਰਾੜ, ਕਿਹਾ ‘ਕਿਸਾਨਾਂ ਲਈ ਜੇਲ੍ਹ ਕੱਟਣ ਲਈ ਵੀ ਤਿਆਰ’ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਮਿਲ ਰਿਹਾ ਹੈ ਕਿਉਂਕਿ ਇਸ ਗੀਤ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਰੋਮੀ ਬੈਂਸ ਵੱਲੋਂ ਗੀਤ ਦੇ ਬੋਲ ਲਿਖੇ ਗਏ ਹਨ ਜਿਹੜੇ ਕਿ ਕਿਸਾਨਾਂ ਦੇ ਮਜ਼ਬੂਤ ਹੌਂਸਲੇ ਨੂੰ ਦਰਸਾਉਂਦੇ ਹਨ । ਸਮਨ ਵੱਲੋਂ ਫਿਲਮਾਏ ਗਏ ਇਸ ਗੀਤ ਵਿੱਚ ਕਿਸਾਨ ਮੋਰਚੇ ਦੇ ਹਰ ਪੱਖ ਨੂੰ ਪੇਸ਼ ਕੀਤਾ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਰਸ਼ਨ ਔਲਖ ਤੇ ਉਹਨਾਂ ਦੇ ਸਾਥੀ ਕਿਸਾਨ ਅੰਦੋਲਨ ਦੇ ਨਾਲ ਲਗਾਤਾਰ ਜੁੜੇ ਹੋਏ ਹਨ । ਜਿੱਥੇ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਉਹਨਾਂ ਵੱਲੋਂ ਕਿਸਾਨ ਮੋਰਚੇ ਵਿੱਚ ਹਰ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਹੈ ।

0 Comments
0

You may also like