ਅਦਾਕਾਰ ਧਰਮਿੰਦਰ 20 ਸਾਲ ਬਾਅਦ ਹਿਮਾਚਲ ਪ੍ਰਦੇਸ ਦੇ ਟਰਿੱਪ ‘ਤੇ ਗਏ, ਵੀਡੀਓ ਕੀਤਾ ਸਾਂਝਾ

Written by  Shaminder   |  November 01st 2021 03:26 PM  |  Updated: November 01st 2021 03:26 PM

ਅਦਾਕਾਰ ਧਰਮਿੰਦਰ 20 ਸਾਲ ਬਾਅਦ ਹਿਮਾਚਲ ਪ੍ਰਦੇਸ ਦੇ ਟਰਿੱਪ ‘ਤੇ ਗਏ, ਵੀਡੀਓ ਕੀਤਾ ਸਾਂਝਾ

ਅਦਾਕਾਰ ਧਰਮਿੰਦਰ ( dharmendra Deol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਦੱਸਿਆ ਕਿ ਉਹ ਲੱਗਪੱਗ ਵੀਹ ਸਾਲਾਂ ਤੋਂ ਬਾਅਦ ਹਿਮਾਚਲ ਪ੍ਰਦੇਸ (Himachal pradesh) ਘੁੰਮਣ ਲਈ ਆਏ ਹਨ । ਇਸ ਵੀਡੀਓ ‘ਚ ਉਨ੍ਹਾਂ ਨੇ ਟਨਲ ਵੀ ਵਿਖਾਈ ਹੈ । ਇਸ ਦੇ ਨਾਲ ਹੀ ਟਨਲ ਬਨਾਉਣ ਵਾਲੇ ਲੋਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ । ਜਿਨ੍ਹਾਂ ਨੇ ਇਸ ਵੀਡੀਓ ਨੂੰ ਬਨਾਉਣ ‘ਚ ਆਪਣਾ ਯੋਗਦਾਨ ਪਾਇਆ ਹੈ ।

Dharmendra image From instagram

ਹੋਰ ਪੜ੍ਹੋ : ਕਮਜ਼ੋਰ ਦਿਲ ਵਾਲੇ ਨਾ ਵੇਖਣ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ, ਹਰ ਕਿਸੇ ਨੂੰ ਡਰਾ ਰਹੀ ਅਦਾਕਾਰਾ ਦੀ ਸਮਾਈਲ

ਅਦਾਕਾਰ ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਲਗਾਤਾਰ ਬਾਲੀਵੁੱਡ ‘ਚ ਸਰਗਰਮ ਹਨ । ਉਹ ਜਲਦ ਹੀ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ, ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਬੀਤੇ ਦਿਨੀਂ ਸਾਂਝਾ ਕੀਤਾ ਸੀ ।

Hema And Dharmendra image From instagram

ਧਰਮਿੰਦਰ ਬੀਤੇ ਕਈ ਮਹੀਨਿਆਂ ਤੋਂ ਆਪਣੁੇ ਫਾਰਮ ਹਾਊਸ ‘ਤੇ ਹੀ ਸਮਾਂ ਬਿਤਾ ਰਹੇ ਸਨ । ਪੂਰਾ ਲਾਕਡਾਊਨ ਉਹ ਆਪਣੇ ਫਾਰਮ ਹਾਊਸ ‘ਤੇ ਹੀ ਆਪਣੇ ਖੇਤਾਂ ‘ਚ ਸਮਾਂ ਬਿਤਾਉਂਦੇ ਸਨ । ਉਹ ਲਗਾਤਾਰ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕਰਦੇ ਰਹਿੰਦੇ ਹਨ । ਧਰਮਿੰਦਰ ਨੇ ਬਾਲੀਵੁੱਡ ਇੰਡਸਟਰੀ ਹੀ ਨਹੀਂ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਨੇ ਹੇਮਾ ਮਾਲਿਨੀ ਦੇ ਨਾਲ ਵੀ ਵਿਆਹ ਕਰਵਾਇਆ ਹੈ । ਜਿਸ ਤੋਂ ਅਦਾਕਾਰ ਦੀਆਂ ਦੋ ਧੀਆਂ ਹਨ ਈਸ਼ਾ ਦਿਓਲ ਅਤੇ ਅਹਾਨਾ ਦਿਓਲ । ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਕਾਸ਼ ਕੌਰ ਨਾਲ ਵੀ ਵਿਆਹ ਕਰਵਾਇਆ ਹੈ । ਜਿਸ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network