ਅਦਾਕਾਰ ਇਰਫਾਨ ਖ਼ਾਨ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਤਸਵੀਰ ਸਾਂਝੀ ਕਰਦੇ ਹੋਏ ਪੁੱਤਰ ਹੋਇਆ ਭਾਵੁਕ

Written by  Shaminder   |  October 30th 2020 01:17 PM  |  Updated: October 30th 2020 01:17 PM

ਅਦਾਕਾਰ ਇਰਫਾਨ ਖ਼ਾਨ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਤਸਵੀਰ ਸਾਂਝੀ ਕਰਦੇ ਹੋਏ ਪੁੱਤਰ ਹੋਇਆ ਭਾਵੁਕ

ਅਦਾਕਾਰ ਇਰਫਾਨ ਖ਼ਾਨ ਨੂੰ ਇਸ ਦੁਨੀਆ ਤੋਂ ਗਏ ਛੇ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪਰ ਉਨ੍ਹਾਂ ਦਾ ਪੁੱਤਰ ਬਾਬਿਲ ਅਕਸਰ ਉਨ੍ਹਾਂ ਨੂੰ ਯਾਦ ਕਰਕੇ ਪੋਸਟਾਂ ਪਾਉਂਦਾ ਰਹਿੰਦਾ ਹੈ । 29 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਨੂੰ 6 ਮਹੀਨੇ ਪੂਰੇ ਹੋ ਚੁੱਕੇ ਹਨ ।ਅਜਿਹੇ ‘ਚ ਬਾਬਿਲ ਖਾਨ ਨੇ ਆਪਣੇ ਪਿਤਾ ਦੇ ਨਾਮ ਇੱਕ ਪੋਸਟ ਵੀ ਲਿਖੀ । ਇਸ ਦੇ ਨਾਲ ਹੀ ਉਨ੍ਹਾਂ ਨਾਲ ਬਿਤਾਏ ਸਮੇਂ ਦੀ ਇੱਕ ਅਣਵੇਖੀ ਫੋਟੋ ਵੀ ਸਾਂਝੀ ਕੀਤੀ ਹੈ ।

irfan-khan irfan-khan

ਇਸ ਤਸਵੀਰ ‘ਚ ਇਰਫਾਨ ਅਤੇ ਬਾਬਿਲ ਇੱਕ ਬੋਟ ‘ਤੇ ਖੜੇ ਹੋਏ ਹਨ ਅਤੇ ਥੱਲੇ ਵੱਲ ਵੇਖ ਰਹੇ ਹਨ ।ਦੋਨਾਂ ਨੇ ਸਰਦੀਆਂ ਵਾਲੇ ਕੱਪੜੇ ਪਾਏ ਹੋਏ ਹਨ ਅਤੇ ਇਰਫਾਨ ਨੇ ਸਿਰ ਤੇ ਬੀਨੀ ਪਾਈ ਹੋਈ ਹੈ ਜਦੋਂ ਕਿ ਬਾਬਿਲ ਨੇ ਮਫਰਲ ਪਾਇਆ ਹੋਇਆ ਹੈ ।

ਹੋਰ ਪੜ੍ਹੋ : ਕ੍ਰਿਕੇਟਰ ਇਰਫਾਨ ਪਠਾਨ ਹੁਣ ਫਿਲਮਾਂ ‘ਚ ਆਉਣਗੇ ਨਜ਼ਰ

Irfan With Son Irfan With Son

ਬਾਬਿਲ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਵੀ ਕਮੈਂੇਟਸ ਕਰ ਰਹੇ ਹਨ ਅਤੇ ਇਮੋਸ਼ਨਲ ਹੋ ਰਹੇ ਹਨ।ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ‘ਉਹ ਤੇਰੇ ਜ਼ਰੀਏ ਜਿੰਦਾ ਹਨ ਬਾਬਿਲ, ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਰਹੋ ਕਿ ਜਿਸ ਨਾਲ ਲੋਕਾਂ ਨੂੰ ਵਿਸ਼ਾਵਾਸ ਹੁੰਦਾ ਰਹੇ ਕਿ ਉਹ ਤੇਰੇ ਨਾਲ ਹਨ’।

irfan-khan irfan-khan

ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰਨਾਂ ਫੈਨਸ ਨੇ ਵੀ ਕਈ ਕਮੈਂਟਸ ਕੀਤੇ ਹਨ । ਦੱਸ ਦਈਏ ਕਿ ਇਰਫਾਨ ਖ਼ਾਨ ਦੀ ਕੈਂਸਰ ਦੇ ਨਾਲ ਮੌਤ ਹੋ ਗਈ ਸੀ ।

 

View this post on Instagram

 

2 man squad.

A post shared by Babil (@babil.i.k) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network