
ਅਦਾਕਾਰਾ ਜੈਕਲੀਨ ਫਰਨਾਡੇਜ਼ (Jacqueline Fernandez) ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ । ਮਨੀ ਲਾਂਡਰਿੰਗ ਮਾਮਲੇ ‘ਚ ਅਦਾਕਾਰਾ ਫਸਣ ਕਾਰਨ ਕਾਫੀ ਚਰਚਾ ‘ਚ ਰਹੀ ਹੈ । ਉਸ ਦਾ ਨਾਮ ਠੱਗ ਸੁਕੇਸ਼ ਚੰਦਰਸ਼ੇਖਰ ਦੇ ਨਾਲ ਜੁੜਿਆ ।ਜਿਸ ਦੇ ਨਾਲ ਉਸ ਦੀਆਂ ਨਿੱਜੀ ਤਸਵੀਰਾਂ ਵੀ ਲੀਕ ਹੋਈਆਂ ਸਨ ।

ਹੋਰ ਪੜ੍ਹੋ : ਜੈਨੀ ਜੌਹਲ ਨੂੰ ਮਿਲਿਆ ਬੇਸ਼ਕੀਮਤੀ ਤੋਹਫ਼ਾ, ਸਟੇਜ ‘ਤੇ ਹੋ ਗਈ ਗਾਇਕਾ ਭਾਵੁਕ, ਸਾਂਝੇ ਕੀਤੇ ਦਿਲ ਦੇ ਜਜ਼ਬਾਤ
ਜਿਸ ਕਾਰਨ ਜੈਕਲੀਨ ਤੋਂ ਠੱਗ ਸੁਕੇਸ਼ ਦੇ ਬਾਰੇ ਵੀ ਪੱਛਗਿੱਛ ਦੇ ਲਈ ਅਧਿਕਾਰੀਆਂ ਦੇ ਵੱਲੋਂ ਬੁਲਾਇਆ ਗਿਆ ਸੀ ।ਬੀਤੇ ਸਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਵਾਲੀ ਜੈਕਲੀਨ ਪੁਰਾਣੇ ਸਾਲ ਦੀਆਂ ਕੌੜੀਆਂ ਯਾਦਾਂ ਨੂੰ ਭੁਲਾ ਕੇ ਹੁਣ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੀ ਹੈ । ਜਿਸ ਤੋਂ ਬਾਅਦ ਉਹ ਮਾਤਾ ਦੇ ਦਰਬਾਰ (Mata Vaishno Devi) ‘ਚ ਮੱਥਾ ਟੇਕਣ ਦੇ ਲਈ ਪਹੁੰਚੀ ਹੈ ।

ਹੋਰ ਪੜ੍ਹੋ : ਨੇਹਾ ਕੱਕੜ ਨੇ ਪਹਿਲੀ ਵਾਰ ਬਣਾਇਆ ਪੀਜ਼ਾ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਪਹੁੰਚ ਕੇ ਅਦਾਕਾਰਾ ਨੇ ਮਾਤਾ ਦੇ ਦਰਸ਼ਨ ਕੀਤੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ । ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮਾਤਾ ਦੇ ਦਰਬਾਰ ਪਹੁੰਚ ਕੇ ਖੁਸ਼ ਨਜ਼ਰ ਆ ਰਹੀ ਹੈ ਅਤੇ ਉਸ ਨੇ ਮੱਥੇ ‘ਤੇ ਤਿਲਕ ਅਤੇ ਮਾਤਾ ਦੀ ਚੁੰਨੀ ਗਲ ‘ਚ ਪਾਈ ਹੋਈ ਹੈ ।

ਜੈਕਲੀਨ ਫਰਨਾਡੇਜ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਅਤੇ ਉਸ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram