ਅਦਾਕਾਰ ਕਮਲ ਹਸਨ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ

written by Rupinder Kaler | January 19, 2021

ਅਦਾਕਾਰ ਕਮਲ ਹਸਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ, ਉਹਨਾਂ ਨੂੰ ਕਿਸੇ ਬਿਮਾਰੀ ਕਰਕੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ । ਖਬਰਾਂ ਮੁਤਾਬਿਕ ਉਨ੍ਹਾਂ ਨੇ ਆਪਣੀ ਸਰਜਰੀ ਕਰਵਾਈ ਹੈ। ਇਸ ਦਾ ਖੁਲਾਸਾ ਉਨ੍ਹਾਂ ਦੀਆਂ ਬੇਟੀਆਂ ਸ਼ਰੂਤੀ ਹਸਨ ਤੇ ਅਕਸ਼ਰਾ ਹਸਨ ਨੇ ਦਿੱਤੀ ਹੈ। ਦੋਵਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਮਲ ਹਾਸਨ ਸਰਜਰੀ ਕਰਵਾ ਰਹੇ ਹਨ।

ਹੋਰ ਪੜ੍ਹੋ :

ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਸੇਬ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਬਾਬਾ ਜੈਕਸਨ ਦੇ ਨਾਲ ਥਿਰਕਦੇ ਹੋਏ ਨਜ਼ਰ ਆਏ ਗਾਇਕ ਸੁਖਬੀਰ, ਦਰਸ਼ਕਾਂ ਨੂੰ ਦਿੱਤਾ ਡਾਂਸ ਚੈਲੇਂਜ

ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਹੈ, ਇਲਾਜ ਦੌਰਾਨ ਸਾਡੇ ਪਿਤਾ ਲਈ ਚਿੰਤਾ ਜਾਹਿਰ ਕਰਨ, ਉਨ੍ਹਾਂ ਦਾ ਸਾਥ ਦੇਣ ਤੇ ਪ੍ਰਾਰਥਨਾ ਕਰਨ ਲਈ ਧੰਨਵਾਦ ਕਰਦੇ ਹਾਂ। ਸਾਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਸਰਜਰੀ ਸਫ਼ਲ ਰਹੀ। ਉਨ੍ਹਾਂ ਦੇ ਪੈਰ ਦੀ ਸਰਜਰੀ ਅੱਜ ਸਵੇਰੇ ਸ਼੍ਰੀ ਰਾਮਚੰਦਰ ਹਸਪਤਾਲ ’ਚ ਆਰਥੋਪੈਡਿਕ ਡਾ. ਮੋਹਨ ਕੁਮਾਰ ਤੇ ਡਾ. ਜੇਐੱਮਐੱਨ ਮੂਰਤੀ ਨੇ ਕੀਤੀ ਹੈ।

ਡਾਕਟਰ ਤੇ ਹਸਪਤਾਲ ਪ੍ਰਬੰਧਨ ਸਾਡੇ ਪਿਤਾ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਨ। ਉਨ੍ਹਾਂ ਅੱਗੇ ਲਿਖਿਆ, ਅਸੀਂ ਚਾਰ ਤੋਂ ਪੰਜ ਦਿਨਾਂ ’ਚ ਘਰ ਵਾਪਸ ਆ ਜਾਵਾਂਗੇ। ਕੁਝ ਦਿਨਾਂ ਦੇ ਆਰਾਮ ਅਤੇ ਸਰਜਰੀ ਤੋਂ ਬਾਅਦ ਉਹ ਹਮੇਸ਼ਾ ਦੀ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਦੀ ਸਲਾਮਤੀ ਲਈ ਤੁਹਾਡੀ ਸਾਰਿਆਂ ਦੀ ਪ੍ਰਾਰਥਨਾ ਲਈ ਹਾਰਦਿਕ ਧੰਨਵਾਦ।

You may also like