ਐਕਟਰ ਕੰਵਲਪ੍ਰੀਤ ਸਿੰਘ ਨਜ਼ਰ ਆਉਣਗੇ ਨਵੀਂ ਫ਼ਿਲਮ ‘Ziddi Jaat’ ‘ਚ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਸ਼ੂਟ ਦੀਆਂ ਤਸਵੀਰਾਂ

written by Lajwinder kaur | February 18, 2022

ਪੰਜਾਬੀ ਐਕਟਰ ਤੇ ਸਿੰਗਰ ਕੰਵਲਪ੍ਰੀਤ ਸਿੰਘ (Kanwalpreet Singh️) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਹਾਲ ਹੀ ‘ਚ ਉਹ ‘ਦਾ ਵੈਡਿੰਗ’ ਸੌਂਗ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ । ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਆਪਣੀ ਨਵੀਂ ਆਉਣ ਵਾਲੀ ਫ਼ਿਲਮੀ ਪ੍ਰੋਜੈਕਟ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵੀਂ ਆਉਣ ਵਾਲੀ ਫ਼ਿਲਮ ‘ਜ਼ਿੱਦੀ ਜੱਟ’ (Ziddi Jaat) ਮਹੁਰਤ ਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

Singga-kanwalpreet

ਹੋਰ ਪੜ੍ਹੋ : ਗਾਇਕ ਮੀਕਾ ਸਿੰਘ ਨੇ ਮੁੰਬਈ 'ਚ ਸੜਕ ਕਿਨਾਰੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਵੰਡੇ ਨੋਟ, ਮੀਕਾ ਦਾ ਇਹ ਅੰਦਾਜ਼ ਲੋਕਾਂ ਨੂੰ ਆਇਆ ਖੂਬ ਪਸੰਦ, ਦੇਖੋ ਵੀਡੀਓ

ਕੰਵਲਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਾਬਾ ਜੀ ਦੀ ਕਿਰਪਾ ਨਾਲ ਅਗਲੀ ਪੰਜਾਬੀ ਫ਼ਿਲਮ ਜਿੱਦੀ ਜੱਟ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ....ਉਮੀਂਦ ਕਰਦੇ ਹਾਂ ਤੁਸੀਂ ਸਾਰੇ ਜਣੇ ਪਿਆਰ ਦੇਵੋਗੇ...ਜਿਵੇਂ ਹਮੇਸ਼ਾ ਦਿੰਦੇ ਹੋ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

ਹੋਰ ਪੜ੍ਹੋ : ਕਾਲੇ ਰੰਗ ਦੇ ਸੂਟ ‘ਚ ਸਪਨਾ ਚੌਧਰੀ ਨੇ ਹਰਿਆਣਵੀਂ ਡਾਂਸ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਸਪਨਾ ਦੇ ਡਾਂਸ ਨੇ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਦੇਖੋ ਵੀਡੀਓ

‘ਜਿੱਦੀ ਜੱਟ’ ਫ਼ਿਲਮ ‘ਚ ਕੰਵਲਜੀਤ ਸਿੰਘ, ਸਿੰਗਾ, ਸਾਰਾ ਗੁਰਪਾਲ, ਸਵੀਤਾਜ ਬਰਾੜ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਤਸਵੀਰਾਂ ‘ਚ ਦੇਖ ਸਕਦੇ ਹੋ ਕੰਵਲਜੀਤ ਪੰਜਾਬ ਪੁਲਿਸ ਦੀ ਵਰਦੀ ‘ਚ ਨਜ਼ਰ ਆ ਰਹੇ ਨੇ । ਜਿਸ ਤੋਂ ਲੱਗਦਾ ਹੈ ਕਿ ਉਹ ਫ਼ਿਲਮ ‘ਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ। Simranjit singh Hundal ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ। Running horses films and Orion studios ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

inside image of ziddi jatt

ਕੰਵਲਪ੍ਰੀਤ ਸਿੰਘ ਨੇ ਟੀਵੀ ਜਗਤ ਦੇ ਕਈ ਰਿਆਲਟੀ ਸ਼ੋਅ 'ਚ ਭਾਗ ਲਿਆ ਤੇ ਕਈ ਜਿੱਤੇ ਵੀ ਨੇ । ਉਨ੍ਹਾਂ ਨੇ ਲਵ ਟੌਟ ਨੈੱਟ ਸ਼ੋਅ ਜਿੱਤਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜੇ ਨਹੀਂ ਦੇਖਿਆ ਤੇ ਅਦਾਕਾਰੀ ਦੇ ਖੇਤਰ ਚ ਲਗਾਤਾਰ ਕੰਮ ਕਰਦੇ ਰਹੇ। ਉਹ ਕਈ ਬਾਲੀਵੁੱਡ ਅਤੇ ਪਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਅਦਾਕਾਰੀ ਦੇ ਨਾਲ ਉਹ ਵਧੀਆ ਆਵਾਜ਼ ਦੇ ਮਾਲਕ ਵੀ ਨੇ। ਉਹ ਕਈ ਗੀਤ ਦਰਸ਼ਕਾਂ ਦੀ ਨਜ਼ਰ ਕਰ ਚੁੱਕੇ ਹਨ।

You may also like