ਐਕਟਰ ਕੁਲਜਿੰਦਰ ਸਿੰਘ ਸਿੱਧੂ ਵੀ ਆਏ ਕੋਰੋਨਾ ਦੀ ਲਪੇਟ ‘ਚ, ਪੋਸਟ ਪਾ ਕੇ ਸਾਂਝੀ ਕੀਤੀ ਸਿਹਤ ਸਬੰਧੀ ਜਾਣਕਾਰੀ

Written by  Lajwinder kaur   |  January 11th 2022 12:34 PM  |  Updated: January 11th 2022 12:40 PM

ਐਕਟਰ ਕੁਲਜਿੰਦਰ ਸਿੰਘ ਸਿੱਧੂ ਵੀ ਆਏ ਕੋਰੋਨਾ ਦੀ ਲਪੇਟ ‘ਚ, ਪੋਸਟ ਪਾ ਕੇ ਸਾਂਝੀ ਕੀਤੀ ਸਿਹਤ ਸਬੰਧੀ ਜਾਣਕਾਰੀ

ਦੁਨੀਆਂ ਦੇ ਲਗਭਗ ਹਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬਾਲੀਵੁੱਡ ਜਗਤ ਤੋਂ ਹਰ ਰੋਜ਼ ਕਲਾਕਾਰਾਂ ਦੇ ਕੋਰੋਨਾ ਪੀੜਤ ਹੋਣ ਦੇ ਨਾਮ ਸਾਹਮਣੇ ਆ ਰਹੇ ਨੇ। ਬਾਲੀਵੁੱਡ ਤੋਂ ਬਾਅਦ ਕੋਰੋਨਾ ਨੇ ਪਾਲੀਵੁੱਡ ‘ਚ ਵੀ ਦਸਤਕ ਦੇ ਦਿੱਤੀ ਹੈ। ਪੰਜਾਬੀ ਐਕਟਰ ਕੁਲਜਿੰਦਰ ਸਿੰਘ ਸਿੱਧੂ Kuljinder Singh Sidhuਵੀ ਕੋਰੋਨਾ ਦੀ ਲਪੇਟ ਚ ਆ ਗਏ ਨੇ।

Kuljinder sidhu

ਹੋਰ ਪੜ੍ਹੋ : Happy Birthday Vamika: ਅਨੁਸ਼ਕਾ ਅਤੇ ਵਿਰਾਟ ਦੀ ਲਾਡੋ ਰਾਣੀ ਵਾਮਿਕਾ ਹੋਈ ਇੱਕ ਸਾਲ ਦੀ, ਦੇਖੋ ਪਰਿਵਾਰ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ

ਇਹ ਜਾਣਕਾਰੀ ਖੁਦ ਕੁਲਜਿੰਦਰ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਮੈਨੂੰ ਪਿਛਲੇ ਦੋ ਦਿਨਾਂ ਤੋਂ ਕੋਵਿਡ ਦੇ ਹਲਕੇ ਲੱਛਣ ਆ ਰਹੇ ਸਨ। ਹੁਣੇ ਜਾਂਚ ਤੋਂ ਬਾਅਦ ਮੈਂ ਕੋਰੋਨਾ ਪਾਜ਼ੀਟਿਵ  ਹਾਂ...ਜਿਹੜੇ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣਾ ਧਿਆਨ ਰੱਖੋ ਅਤੇ ਆਪਣੇ ਆਪ ਨੂੰ ਕੁਆਰੰਟੀਨ ਕਰੋ। ਧੰਨਵਾਦ’ ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਕੁਲਜਿੰਦਰ ਸਿੱਧੂ ਨੂੰ ਜਲਦੀ ਠੀਕ ਹੋਣ ਦੀ ਦੁਆਵਾਂ ਕਰ ਰਹੇ ਨੇ।

ਹੋਰ ਪੜ੍ਹੋ : ਵਿਆਹ ਦਾ ਇੱਕ ਮਹੀਨਾ ਪੂਰਾ ਹੋਣ 'ਤੇ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦੋਵਾਂ ਦੀ ਕਮਿਸਟਰੀ

kuljinder sidhu

ਕੁਲਜਿੰਦਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ’ਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਹਨ।  ਕੁਲਜਿੰਦਰ ਸਿੱਧੂ ਨੇ ਆਪਣੀ ਅਦਾਕਾਰੀ ਦੇ ਜ਼ਰੀਏ ਫ਼ਿਲਮ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਉਹ ਇੱਕ ਨਿਰਮਾਤਾ ਵੀ ਹਨ । ਉਨ੍ਹਾਂ ਨੇ ਗੁਰਦਾਸ ਮਾਨ ਨਾਲ ਫ਼ਿਲਮ ‘ਮਿੰਨੀ ਪੰਜਾਬ’ ਨਾਲ ਬਤੌਰ ਨਿਰਮਾਤਾ ਪਾਲੀਵੁੱਡ ‘ਚ ਕਦਮ ਵਧਾਇਆ ਸੀ। ‘ ਮਿੰਨੀ ਪੰਜਾਬ’ ਜੋ ਕਿ ਗੁਰਦਾਸ ਮਾਨ ਦੀ ਇੱਕ ਰੋਮਾਂਟਿਕ ਫ਼ਿਲਮ ਸੀ ਉਸ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਉਨ੍ਹਾਂ ਨੂੰ ਅਸਲ ਪਛਾਣ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਮਨਦੀਪ ਬੈਨੀਪਾਲ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ ‘ਸਾਡਾ ਹੱਕ’ ‘ਚ ਕੰਮ ਕੀਤਾ ਸੀ। ਕੁਲਜਿੰਦਰ ਸਿੰਘ ਸਿੱਧੂ ਨੇ ਸ਼ਰੀਕ ਫ਼ਿਲਮ ‘ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ । ਬਹੁਤ ਜਲਦ ਉਹ ਸਾਰਾ ਗੁਰਪਾਲ ਦੇ ਨਾਲ ਫ਼ਿਲਮ ‘ਗੁਰਮੁਖ’ ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network