ਅਦਾਕਾਰ ਮੋਹਿਤ ਰੈਨਾ ਚਾਰ ਲੋਕਾਂ ਦੇ ਖਿਲਾਫ ਦਰਜ ਕਰਵਾਇਆ ਮਾਮਲਾ

written by Shaminder | June 08, 2021

ਟੀਵੀ ਦੇ ਪ੍ਰਸਿੱਧ ਸ਼ੋਅ ‘ਦੇਵੋਂ ਕੇ ਦੇਵ ਮਹਾਦੇਵ’ ‘ਚ ਭਗਵਾਨ ਸ਼ਿਵ ਦਾ ਰੋਲ ਨਿਭਾਉਣ ਵਾਲੇ ਮੋਹਿਤ ਰੈਨਾ ਦਾ ਨਾਂਅ ਏਨੀਂ ਦਿਨੀਂ ਕਾਫੀ ਚਰਚਾ ‘ਚ ਹੈ। ਉਹ ਆਪਣੇ ਕਿਸੇ ਫ਼ਿਲਮ ਜਾਂ ਸੀਰੀਅਲ ਦੇ ਕਰਕੇ ਨਹੀਂ ਬਲਕਿ ਉਨ੍ਹਾਂ ਵੱਲੋਂ ਪੁਲਿਸ ਕੋਲ ਕੀਤੀ ਸ਼ਿਕਾਇਤ ਕਾਰਨ ਚਰਚਾ ‘ਚ ਹਨ ।ਹਾਲ ਹੀ 'ਚ ਉਨ੍ਹਾਂ ਨੇ ਅਦਾਕਾਰਾ ਸਾਰਾ ਸ਼ਰਮਾ ਸਣੇ ਚਾਰ ਲੋਕਾਂ ਖਿਲਾਫ਼ ਕੇਸ ਦਰਜ ਕਰਵਾਇਆ ਹੈ।

Mohit Image From Mohit Raina's instagram
ਹੋਰ ਪੜ੍ਹੋ : ਜਲਜੀਰਾ ਪੀਣ ਵਿੱਚ ਸਵਾਦ ਹੀ ਨਹੀਂ ਹੁੰਦਾ ਇਸ ਦੇ ਹੋਰ ਵੀ ਕਈ ਫਾਇਦੇ ਹਨ 
Mohit Image From Mohit Raina's instagram
ਇਨ੍ਹਾਂ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਮੋਹਿਤ ਦੀ ਜਾਨ ਨੂੰ ਖਤਰਾ ਹੈ। ਅਜਿਹੇ 'ਚ ਗਲਤ ਅਫਵਾਹ ਦੇ ਚੱਲਦਿਆਂ ਰੈਨਾ ਨੇ ਪੁਲਿਸ ਕੰਪਲੈਂਟ ਕੀਤੀ ਹੈ।
Mohit raina Image From Mohit Raina's instagram
ਦਰਅਸਲ ਅਦਾਕਾਰਾ ਸਾਰਾ ਸ਼ਰਮਾ ਨੇ ਆਪਣੇ ਦੋਸਤਾਂ ਪਰਵੀਨ ਸ਼ਰਮਾ, ਆਸ਼ਿਵ ਸ਼ਰਮਾ ਤੇ ਮਿਥੀਲੇਸ਼ ਤਿਵਾੜੀ ਨਾਲ ਮਿਲ ਕੇ ਸੋਸ਼ਲ ਮੀਡੀਆ 'ਤੇ ਮੋਹਿਤ ਬਚਾਓ ਮੁਹਿੰਮ ਸ਼ੁਰੂ ਕੀਤੀ ਹੈ। ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਰੈਨਾ ਸੁਰੱਖਿਅਤ ਨਹੀਂ ਹੈ। ਮੁਹਿੰਮ 'ਚ ਇਨ੍ਹਾਂ ਦੋਵਾਂ ਨੇ ਦਾਅਵਾ ਕੀਤਾ ਹੈ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਤਰ੍ਹਾਂ ਹੀ ਮੋਹਿਤ ਰੈਨਾ ਦੀ ਮੌਤ ਹੋ ਸਕਦੀ ਹੈ।  

0 Comments
0

You may also like