ਅਦਾਕਾਰ ਨਸੀਰੂਦੀਨ ਸ਼ਾਹ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਿਲ

written by Rupinder Kaler | June 30, 2021

ਅਦਾਕਾਰ ਨਸੀਰੂਦੀਨ ਸ਼ਾਹ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਿਕ ਨਸੀਰ ਸਹਿਬ ਨੂੰ ਨਮੂਨੀਆ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਉਹਨਾਂ ਨੂੰ ਕੋਵੀਡ ਜਾਂ ਕੋਈ ਹੋਰ ਬਿਮਾਰੀ ਨਹੀਂ ਹੈ। Naseeruddin Shah ਹੋਰ ਪੜ੍ਹੋ : ਇਸ ਕੁੜੀ ਨੇ ਇੰਝ ਕਮਾਏ 22 ਲੱਖ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ Naseeruddin Shah ਉਨ੍ਹਾਂ ਨੂੰ ਉਸੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਡਾਕਟਰ ਨਸੀਰੂਦੀਨ ਸ਼ਾਹ ਦੀ ਜਾਂਚ ਅਤੇ ਇਲਾਜ ਵਿਚ ਰੁੱਝੇ ਹੋਏ ਹਨ। ਡਾਕਟਰ ਦੀ ਸਲਾਹ 'ਤੇ, ਉਸਨੂੰ ਇਕ ਜਾਂ ਦੋ ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ 70 ਸਾਲਾ ਨਸੀਰੂਦੀਨ ਸ਼ਾਹ, ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਹਨ। ਉਹਨਾਂ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ, ਉਹ ਅਕਸਰ ਸਮਾਜਿਕ ਮੁੱਦਿਆਂ ਤੇ ਖੁੱਲ ਕੇ ਗੱਲ ਰੱਖਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਆਪਣੇ ਵਿਚਾਰ ਰੱਖੇ ਸਨ।

0 Comments
0

You may also like