ਅਦਾਕਾਰ ਰਘਵੀਰ ਬੋਲੀ ਨੇ ਆਪਣੇ ਪਿਤਾ ਦੀ ਬਰਸੀ ’ਤੇ ਸਾਂਝੀ ਕੀਤੀ ਭਾਵੁਕ ਪੋਸਟ

written by Rupinder Kaler | September 11, 2021

ਅਦਾਕਾਰ ਰਘਵੀਰ ਬੋਲੀ ( raghveer boli) ਦੇ ਪਿਤਾ ਦੀ ਅੱਜ ਬਰਸੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਬੋਲੀ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਲੰਮਾ ਚੌੜਾ ਪੋਸਟ ਵੀ ਸਾਂਝਾ ਕੀਤਾ ਹੈ । ਇਸ ਪੋਸਟ ਵਿੱਚ ਬੋਲੀ ਨੇ ਆਪਣੇ ਪਿਤਾ ਤੇ ਉਹਨਾਂ ਸੁਫਨਿਆਂ ਬਾਰੇ ਵੀ ਦੱਸਿਆ ਜਿਹੜੇ ਉਸ ਨੂੰ ਲੈ ਕੇ ਪਿਤਾ ਨੇ ਸਜਾਏ ਸਨ । ਰਘਬੀਰ ( raghveer boli)  ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ‘ਅੱਜ ਥੋਡੀ ਬਰਸੀ ਹੈ …ਪਾਪਾ ਜੀ ਤੁਸੀਂ ਮੈਨੂੰ ਕਲਾਕਾਰ ਬਣਾਉਣਾ ਚਾਹੁੰਦੇ ਸੀ , ਸਟੇਜਾਂ ਤੇ ਦੇਖਣਾ ਚਾਹੁੰਦੇ ਸੀ , ਟੀਵੀ ਵਿੱਚ ਦੇਖਣਾ ਚਾਹੁੰਦੇ ਸੀ ਤੇ ਮੈਂ ਥੋਡੀਆਂ ਦੁਆਵਾਂ ਨਾਲ ਤੇ ਆਪਣੀ ਮਿਹਨਤ ਨਾਲ ਆਪਣੇ ਕੱਠਿਆਂ ਦੇ ਦੇਖੇ ਸੁਪਨੇ ਨੂੰ ਪੂਰਾ ਕਰਨ ਵਿੱਚ ਲੱਗਾ ਹੋਇਆਂ ਤੇ ਦਿਨ ਰਾਤ ਇੱਕ ਕੀਤੀ ਹੋਈ ਐ ਇੱਕ ਕਲਾਕਾਰ ਬਣਨ ਦੀ ਤੇ ਇਹ ਮਿਹਨਤ ਸਦਾ ਜਾਰੀ ਰਹੇਗੀ ।

picutre of raghveer boli Pic Courtesy: Instagram

ਹੋਰ ਪੜ੍ਹੋ :

ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Raghveer Boli Shares Emotional Note for Mother On His Birthday Pic Courtesy: Instagram

ਜਾਣਾ ਤਾਂ ਇਸ ਸੰਸਾਰ ਚੋਂ ਸਭਨੇ ਹੈ ਪਰ ਤੁਸੀਂ ਮੈਨੂੰ ਵੱਡੀਆਂ ਸਟੇਜਾਂ ਤੇ ਟੀਵੀ , ਸਿਨੇਮਿਆਂ ਵਿੱਚ ਦੇਖਣ ਤੋਂ ਪਹਿਲਾਂ ਈ ਛੱਡ ਕੇ ਚਲੇ ਗਏ ਜੋ ਬਹੁਤਾ ਚੰਗਾ ਨੀ ਕੀਤਾ । ਅੱਜ ਦੇ ਦਿਨ ਤੁਸੀਂ ਛੱਡਕੇ ਗਏ ਸੀ ਤੇ ਅੱਜ 18 ਸਾਲ ਹੋਗੇ ਥੋਨੂੰ ਗਿਆਂ ਨੂੰ । ਜਦ ਵੀ ਕੋਈ ਪ੍ਰਾਪਤੀ ਕਰਦਾਂ ਤਾਂ ਥੋਨੂੰ ਬਹੁਤ ਮਿੱਸ ਕਰਦਾਂ , ਮਿੱਸ ਕਰਦਾਂ ਥੋਡੀ ਮਾਣ ਵਾਲੀ ਮੁਸਕਾਨ ਤੇ ਹੱਸ ਕੇ ਕਹਿਣਾ “ ਮੇਰੇ ਸ਼ੇਰ ਨੂੰ ਤਾਂ ਦੁਨੀਆਂ ਖੜ- ਖੜ ਦੇਖਿਆ ਕਰੂ “ । ਬਹੁਤ ਗੱਲਾਂ ਤੇ ਯਾਦਾਂ ਨੇ ਜੋ ਹਰ ਪਲ ਯਾਦ ਆਉਂਦੀਆਂ ਨੇ ਪਰ ਕੀ ਕਰ ਸਕਦੇ ਆਂ ।

Pic Courtesy: Instagram

ਤੁਸੀਂ ਜਿਸ ਕਿੱਤੇ ‘ਚ ਪਾਉਣਾ ਚਾਹੁੰਦੇ ਸੀ ਅੱਜ ਉਸੇ ਕਿੱਤੇ ਚ ਈ ਕੰਮ ਕਰ ਰਿਹਾਂ ਤੇ ਰਣਬੀਰ ਵੀ ਮਿਹਨਤ ਕਰ ਰਿਹਾ ਅਫਸਰ ਬਣਨ ਲਈ ਤੇ ਕੋਸ਼ਿਸ਼ ਕਰ ਰਹੇ ਆਂ ਮਾਤਾ ਨੂੰ ਹਰ ਖੁਸ਼ੀ ਦੇਣ ਦੀ ਤੇ ਉਹਦੀ ਹਰ ਰੀਝ ਪੂਰੀ ਕਰਨ ਲਈ । ਤੁਸੀਂ ਜਿੰਨੀਆਂ ਤਕਲੀਫ਼ਾਂ ਝੱਲਕੇ ਸਾਡਾ ਪਾਲਣ ਪੋਸਣ ਕੀਤਾ ਕੋਸ਼ਿਸ਼ ਕਰਾਂਗੇ ਆਪਣੀ ਮਿਹਨਤ ਨਾਲ ਬੀਬੀ ਨੂੰ ਠੰਡੀ ਹਵਾ ਦਾ ਬੁੱਲਾ ਦੇ ਸਕੀਏ । ਮੇਰੇ ਕੋਲ ਤਾਂ ਆਪਣੀਆਂ ਕੋਈ ਬਹੁਤੀਆਂ ਫੋਟੋਆਂ ਵੀ ਹੈਨੀ , ਆਹ ਵੀ ਪਿੰਡ ਚ ਕਿਸੇ ਦੇ ਵਿਆਹ ਦੀ ਫੋਟੋ ਹੈ ਜੋ ਪਾ ਰਿਹਾਂ ।

 

ਥੋਡੇ ਗੁਣ ਮੇਰੇ ਵਿੱਚ ਮੌਜੂਦ ਨੇ ਸਭ ਨੂੰ ਪਿਆਰ ਕਰਨਾ ਤੇ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਤੇ ਮਿਹਨਤ ਕਰਨਾ । ਬੈਠਣ ਦਾ ਗੱਲ ਕਰਨ ਦਾ ਸਟਾਈਲ ਥੋਡੇ ਵਾਲਾ ਈ ਐ ਜੋ ਫੋਟੋ ਚ ਵੀ ਦਿਖਦਾ , ਬਹੁਤ ਧੰਨਵਾਦ ਮੈਨੂੰ ਐਨੀ ਸੋਹਣੀ ਜ਼ਿੰਦਗੀ ਦੇਣ ਲਈ ਮਿਹਨਤੀ ਕਾਮਿਆਂ ਤੇ ਦਿਲਦਾਰ ਬੰਦਿਆ … ਚੜਦੀਕਲਾ ਦਾ ਸਬਕ ਦੇਣ ਵਾਲੇ ਮਾਪਿਓ ਥੋਡੇ ਬੱਚੇ ਹਰ ਦੁੱਖ ਤਕਲੀਫ ਚ ਚੜਦੀਕਲਾ ਚ ਈ ਰਹਿੰਦੇ ਆ’ । ਰਘਬੀਰ ਬੋਲੀ ( raghveer boli)  ਦੀ ਇਸ ਪੋਸਟ ਤੇ ਉਹਨਾਂ ( raghveer boli)  ਦੇ ਪ੍ਰਸ਼ੰਸਕਾ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।

0 Comments
0

You may also like