ਅਦਾਕਾਰ ਰਾਹੁਲ ਵੋਹਰਾ ਦਾ ਕੋਰੋਨਾ ਕਾਰਨ ਦਿਹਾਂਤ

written by Shaminder | May 10, 2021

ਕੋਰੋਨਾ ਮਹਾਮਾਰੀ ਦੌਰਾਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਜਦੋਂਕਿ ਕਈ ਲੋਕ ਇਸ ਵਾਇਰਸ ਦੇ ਨਾਲ ਪੀੜਤ ਹਨ । ਇਸ ਵਾਇਰਸ ਦੇ ਨਾਲ ਹੁਣ ਤੱਕ ਕਈ ਬਾਲੀਵੁੱਡ ਕਲਾਕਾਰਾਂ ਦੀ ਵੀ ਮੌਤ ਹੋ ਚੁੱਕੀ ਹੈ। ਮਨੋਰੰਜਨ ਜਗਤ ਚੋਂ ਇੱਕ ਵਾਰ ਮੁੜ ਬੁਰੀ ਖ਼ਬਰ ਸਾਹਮਣੇ ਆਈ ਹੈ । ਅਦਾਕਾਰ ਰਾਹੁਲ ਵੋਹਰਾ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ । ਕੁਝ ਦਿਨ ਪਹਿਲਾਂ ਉਸ ਨੇ ਇੱਕ ਪੋਸਟ ਵੀ ਮਦਦ ਲਈ ਪਾਈ ਸੀ ।

Rahul Image From Rahul Vohra's Fb
ਹੋਰ ਪੜ੍ਹੋ : ਕੋਰੋਨਾ ਮਹਾਮਾਰੀ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਡਾਇਰੈਕਟਰ ਰੋਹਿਤ ਸ਼ੈੱਟੀ ਲਈ ਕੀਤਾ ਖਾਸ ਟਵੀਟ  
Rahul vohra Image From Rahul Vohra's Fb
rahul Image From Rahul Vohra's FB
ਆਪਣੀ ਵਿਗੜਦੀ ਹਾਲਤ ਨੂੰ ਵੇਖਦੇ ਹੋਏ ਰਾਹੁਲ ਵੋਹਰਾ ਨੇ ਇੱਕ ਪੋਸਟ ਵੀ ਫੇਸਬੁੱਕ ‘ਤੇ ਪਾਈ ਸੀ ।ਜਿਸ ‘ਚ ਰਾਹੁਲ ਵੋਹਰਾ ਨੇ ਸ਼ਨਿੱਚਰਵਾਰ ਨੂੰ ਫੇਸਬੁਕ ’ਤੇ ਇਕ ਪੋਸਟ ਲਿਖ ਕੇ ਮਦਦ ਦੀ ਅਪੀਲ ਕੀਤੀ ਸੀ, ਪਰ ਅਖ਼ੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਰਾਹੁਲ ਵੋਹਰਾ ਨੇ ਮਰਨ ਤੋਂ ਪਹਿਲਾਂ ਫੇਸਬੁਕ ’ਤੇ ਲਿਖਿਆ, ਮੈਂਨੂੰ ਵੀ ਵਧੀਆ ਟ੍ਰੀਟਮੈਂਟ ਮਿਲ ਜਾਂਦਾ ਤਾਂ ਮੈਂ ਵੀ ਬਚ ਜਾਂਦਾ। ਤੁਹਾਡਾ ਰਾਹੁਲ ਵੋਹਰਾ। ਉਨ੍ਹਾਂ ਨੇ ਲਿਖਿਆ, ‘ਜਲਦੀ ਜਨਮ ਲਵਾਂਗਾ ਤੇ ਚੰਗਾ ਕੰਮ ਕਰਾਂਗਾ। ਹੁਣ ਹਿੰਮਤ ਹਾਰ ਚੁੱਕਾ ਹਾਂ।’ ਇਸਦੇ ਨਾਲ ਹੀ ਡਾਇਰੈਕਟਰ ਅਰਵਿੰਦ ਗੌਰ ਨੇ ਆਪਣੀ ਪੋਸਟ ਵਿਚ ਰਾਹੁਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।

0 Comments
0

You may also like