ਅਦਾਕਾਰ ਰਜਤ ਬੇਦੀ ਨੇ ਆਪਣੀ ਕਾਰ ਨਾਲ ਰਾਹ ਜਾਂਦੇ ਵਿਆਕਤੀ ਨੂੰ ਮਾਰੀ ਟੱਕਰ

written by Rupinder Kaler | September 07, 2021

ਅਦਾਕਾਰ ਰਜਤ ਬੇਦੀ ( Rajat Bedi) ਨੇ ਆਪਣੇ ਕਾਰ ਨਾਲ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹੈ । ਜਿਸ ਤੋਂ ਬਾਅਦ ਉਸ ਦੇ ਖਿਲਾਫ਼ ਅੰਧੇਰੀ ਖੇਤਰ ਦੇ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਅਦਾਕਾਰ ( Rajat Bedi)  ਦੇ ਖਿਲਾਫ਼ ਡੀਐਨ ਨਗਰ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ (Case registered)ਕੀਤਾ ਗਿਆ ਹੈ। ਇਸ ਹਾਦਸੇ ਵਿਚ ਜ਼ਖਮੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਦਾਕਾਰ ( Rajat Bedi)  ਨੇ ਖੁਦ ਜ਼ਖਮੀ ਨੂੰ ਹਸਪਤਾਲ ਪਹੁੰਚਣ ਵਿਚ ਮਦਦ ਕੀਤੀ ।

 

ਹੋਰ ਪੜ੍ਹੋ :

ਗਾਇਕ ਗੁਰਬੀਰ ਗੋਰਾ ਦੀ ਆਵਾਜ਼ ‘ਚ ਨਵਾਂ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਰਜਤ ਬੇਦੀ ( Rajat Bedi)  ਸੋਮਵਾਰ ਦੇਰ ਰਾਤ ਨੂੰ ਕਾਰ ’ਤੇ ਜਾ ਰਿਹਾ ਸੀ ਅਤੇ ਇਸ ਦੌਰਾਨ ਉਸਨੇ ਅੰਧੇਰੀ ਵਿਚ ਕਥਿਤ ਤੌਰ 'ਤੇ ਇਕ ਵਿਅਕਤੀ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਖ਼ਬਰਾਂ ਦੀ ਮੰਨੀਏ ਤਾਂ ਹਾਦਸੇ ਦਾ ਸ਼ਿਕਾਰ ਹੋਇਆ ਵਿਅਕਤੀ ਨਸ਼ੇ ਵਿਚ ਸੀ ।

ਹਾਲਾਂਕਿ, ਰਜਤ ਇਸ ਹਾਦਸੇ ਤੋਂ ਬਾਅਦ ਭੱਜਿਆ ਨਹੀਂ, ਬਲਕਿ ਉਸਨੇ ਪੀੜਤ ਦੀ ਮਦਦ ਕੀਤੀ। ਇਸ ਹਾਦਸੇ ਵਿਚ ਵਿਅਕਤੀ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ ਹੈ। ਪੀੜਤ ਦੀ ਪਤਨੀ ਨੇ ਦੱਸਿਆ ਹੈ ਕਿ ਇਹ ਘਟਨਾ ਸ਼ਾਮ 6.30 ਵਜੇ ਵਾਪਰੀ, ਜਦੋਂ ਉਸਦਾ ਪਤੀ ਕੰਮ ਤੋਂ ਘਰ ਪਰਤ ਰਿਹਾ ਸੀ ।

0 Comments
0

You may also like