ਰਾਜਕੁਮਾਰ ਰਾਓ ਨਾਲ ਹੋਈ ਠੱਗੀ, ਆਦਾਕਾਰ ਦੇ ਪੈਨ ਕਾਰਡ 'ਤੇ ਲਿਆ ਗਿਆ ਲੋਨ

written by Pushp Raj | April 02, 2022

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਆਪਣੀ ਸ਼ਾਨਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ ,ਪਰ ਉਨ੍ਹਾਂ ਦੀ ਤਾਜ਼ਾ ਪੋਸਟ ਨੇ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਅਦਾਕਾਰ ਰਾਜਕੁਮਾਰ ਰਾਓ ਨੇ ਆਪਣੀ ਪੋਸਟ 'ਚ ਦੱਸਿਆ ਹੈ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ।

ਰਾਜਕੁਮਾਰ ਰਾਓ ਨੇ ਆਪਣੇ ਟਵਿੱਟਰ ਉੱਤੇ ਪੋਸਟ ਪਾ ਕੇ ਉਨ੍ਹਾਂ ਨਾਲ ਠੱਗੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਪੈਨ ਕਾਰਡ 'ਤੇ ਕਿਸੇ ਨੇ ਧੋਖੇ ਨਾਲ ਲੋਨ ਲਿਆ ਹੈ, ਜਿਸ ਤੋਂ ਬਾਅਦ ਅਦਾਕਾਰ ਨੇ ਉਸ ਵਿਅਕਤੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਰਾਜਕੁਮਾਰ ਰਾਓ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, "ਮੇਰੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਮੇਰੇ ਨਾਮ 'ਤੇ 2500 ਰੁਪਏ ਦਾ ਛੋਟਾ ਕਰਜ਼ਾ ਲਿਆ ਗਿਆ ਹੈ। ਜਿਸ ਕਾਰਨ ਮੇਰਾ CIBIL ਸਕੋਰ ਪ੍ਰਭਾਵਿਤ ਹੋਇਆ ਹੈ। ਕ੍ਰੈਡਿਟ ਇਨਫਰਮੇਸ਼ਨ ਬਿਊਰੋ ਇੰਡੀਆ ਲਿਮਟਿਡ (CIBIL) ਕਿਰਪਾ ਕਰਕੇ ਇਸ ਦੀ ਜਾਂਚ ਕਰੋ। ਇਸ ਨੂੰ ਠੀਕ ਕਰੋ ਅਤੇ ਇਸ ਦੇ ਵਿਰੁੱਧ ਸਾਵਧਾਨੀ ਦੇ ਉਪਾਅ ਕਰੋ।" ਹਾਲਾਂਕਿ, CIBIL ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਅਜੇ ਤੱਕ ਅਭਿਨੇਤਾ ਨੂੰ ਜਵਾਬ ਨਹੀਂ ਦਿੱਤਾ ਹੈ।

ਰਾਜਕੁਮਾਰ ਰਾਓ ਨੇ ਆਪਣੀ ਇਸ ਪੋਸਟ ਨਾਲ ਜਿਥੇ ਇੱਕ ਪਾਸੇ ਕ੍ਰੈਡਿਟ ਕੰਪਨੀ ਨੂੰ ਮਾਮਲੇ ਦੀ ਜਾਂਚ ਕਰ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਉਨ੍ਹਾਂ ਦਾ ਇਹ ਮੈਸੇਜ਼ ਆਮ ਲੋਕਾਂ ਨੂੰ ਸੁਚੇਤ ਕਰ ਰਿਹਾ ਹੈ। ਖ਼ੁਦ ਦੇ ਕਿਸੇ ਡਾਕਯੂਮੈਂਟ ਦੀ ਜਾਣਕਾਰੀ ਬਿਨਾਂ ਲੋੜ ਦੇ ਨਾਂ ਦਵੋ ਤਾਂ ਜੋ ਤੁਸੀ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਠੱਗੀ ਜਾਂ ਫ੍ਰਾਡ ਤੋਂ ਬੱਚ ਸਕੋ।

ਹੁਣ ਵੇਖਣਾ ਹੋਵੇਗਾ ਕਿ ਅਦਾਕਾਰ ਦੇ ਨਾਂਅ 'ਤੇ ਲੋਨ ਲੈਣ ਵਾਲਾ ਤੇ ਠੱਗੀ ਕਰਨ ਵਾਲਾ ਵਿਅਕਤੀ ਕੌਣ ਹੈ? ਕੀ ਪੁਲਿਸ ਤੇ ਕ੍ਰੈਡਿਟ ਇਨਫਰਮੇਸ਼ਨ ਬਿਊਰੋ ਇੰਡੀਆ ਲਿਮਟਿਡ ਇਸ ਠੱਗੀ ਦੇ ਮਾਮਲੇ ਨੂੰ ਸੁਲਝਾ ਸਕੇਗੀ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਲ ਵਿੱਚ ਆਨਲਈਨ ਠੱਗੀ ਦੀਆਂ ਘਟਨਾਵਾਂ ਬਹੁਤ ਵਧ ਗਈਆਂ ਸਨ।

ਹੋਰ ਪੜ੍ਹੋ : ਰਣਬੀਰ ਕਪੂਰ ਵੱਲੋਂ ਦਿੱਤੇ ਬਿਆਨ 'ਤੇ ਰਣਧੀਰ ਕਪੂਰ ਨੇ ਤੋੜੀ ਚੁੱਪੀ, ਦੱਸੀ ਆਪਣੀ ਬਿਮਾਰੀ ਦੀ ਸੱਚਾਈ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਜਕੁਮਾਰ ਰਾਓ ''ਹਿੱਟ'', ''ਮੋਨਿਕਾ, ਓ ਮਾਈ ਡਾਰਲਿੰਗ'' ਅਤੇ ''ਭੋਦ'' ਵਰਗੀਆਂ ਫਿਲਮਾਂ ''ਚ ਨਜ਼ਰ ਆਉਣ ਵਾਲੇ ਹਨ। ਫਿਲਹਾਲ ਇਨ੍ਹਾਂ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਉਮੀਦ ਹੈ ਕਿ ਇਹ ਸਾਰੀਆਂ ਇਸ ਸਾਲ ਰਿਲੀਜ਼ ਹੋ ਸਕਦੀਆਂ ਹਨ।

You may also like