ਰਣਬੀਰ ਕਪੂਰ ਵੱਲੋਂ ਦਿੱਤੇ ਬਿਆਨ 'ਤੇ ਰਣਧੀਰ ਕਪੂਰ ਨੇ ਤੋੜੀ ਚੁੱਪੀ, ਦੱਸੀ ਆਪਣੀ ਬਿਮਾਰੀ ਦੀ ਸੱਚਾਈ

written by Pushp Raj | April 02, 2022

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੇ ਇੱਕ ਇੰਟਰਵਿਊ ਵਿੱਚ ਰਣਧੀਰ ਕਪੂਰ ਦੀ ਬਿਮਾਰੀ ਦਾ ਖੁਲਾਸਾ ਕੀਤਾ ਸੀ। ਰਣਬੀਰ ਕਪੂਰ ਨੇ ਇੱਕ ਬਿਆਨ 'ਚ ਇਹ ਖੁਲਾਸਾ ਕਰਕੇ ਹੈਰਾਨ ਕਰ ਦਿੱਤਾ ਕਿ ਉਸ ਦੇ ਚਾਚਾ ਤੇ ਕਰੀਨਾ ਕਪੂਰ ਦੇ ਪਿਤਾ ਰਣਧੀਰ ਕਪੂਰ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਰਣਧੀਰ ਕਪੂਰ ਆਪਣੀ ਚੁੱਪੀ ਤੋੜਦੇ ਹੋਏ ਆਪਣੇ ਬਿਮਾਰੀ ਬਾਰੇ ਸੱਚਾਈ ਬਿਆਨ ਕੀਤੀ ਹੈ।


ਰਣਬੀਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਚਾਚਾ ਰਣਧੀਰ ਡਿਮੇਨਸ਼ੀਆ ਦੇ ਸ਼ੁਰੂਆਤੀ ਪੜਾਅ 'ਤੇ ਹਨ। ਰਣਬੀਰ ਕਪੂਰ ਦੇ ਇਸ ਖੁਲਾਸੇ ਤੋਂ ਬਾਅਦ ਕਪੂਰ ਪਰਿਵਾਰ ਅਤੇ ਉਨ੍ਹਾਂ ਦੇ ਫੈਨਜ਼ 'ਚ ਦਹਿਸ਼ਤ ਦਾ ਮਾਹੌਲ ਹੈ। ਹੁਣ ਰਣਬੀਰ ਕਪੂਰ ਨੇ ਖ਼ੁਦ ਸਾਹਮਣੇ ਆ ਕੇ ਰਣਬੀਰ ਦੇ ਇਨ੍ਹਾਂ ਖੁਲਾਸੇ ਦਾ ਜਵਾਬ ਦਿੱਤਾ ਹੈ।

ਰਣਧੀਰ ਕਪੂਰ ਭਤੀਜੇ ਰਣਬੀਰ ਕਪੂਰ ਦੇ ਇਸ ਖੁਲਾਸੇ 'ਤੇ ਹੱਸ ਪਏ ਕਿ ਉਹ ਕੁਝ ਵੀ ਬੋਲਦਾ ਹੈ। ਅਜਿਹਾ ਕੁਝ ਨਹੀਂ ਹੋਇਆ ਹੈ ਅਤੇ ਮੈਂ ਠੀਕ ਹਾਂ। ਮੈਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਕੋਰੋਨਾ ਹੋਇਆ ਸੀ। ਜਦੋਂ ਰਣਧੀਰ ਤੋਂ ਪੁੱਛਿਆ ਗਿਆ ਕਿ ਰਣਬੀਰ ਨੇ ਅਜਿਹਾ ਕਿਉਂ ਕਿਹਾ? ਇਸ 'ਤੇ ਰਣਧੀਰ ਨੇ ਕਿਹਾ ਕਿ ਉਨ੍ਹਾਂ ਨੂੰ ਅਧਿਕਾਰ ਹੈ ਕਿ ਉਹ ਜੋ ਚਾਹੇ ਕਹਿਣ।

ਹੋਰ ਪੜ੍ਹੋ : 5 ਸਾਲਾਂ ਬਾਅਦ ਪੂਰੀ ਹੋਈ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ, ਆਲਿਆ ਭੱਟ ਤੇ ਰਣਬੀਰ ਕਪੂਰ ਪਹੁੰਚੇ ਮੰਦਰ

ਦੱਸ ਦਈਏ ਕਿ ਰਣਬੀਰ ਕਪੂਰ ਨੇ ਆਪਣੇ ਹਾਲੀਆ ਇੰਟਰਵਿਊ 'ਚ ਰਣਧੀਰ ਦੇ ਬਾਰੇ 'ਚ ਵੀ ਖੁਲਾਸਾ ਕੀਤਾ ਸੀ ਕਿ ਫਿਲਮ 'ਸ਼ਰਮਾਜੀ ਨਮਕੀਨ' ਦੇਖਣ ਤੋਂ ਬਾਅਦ ਰਣਧੀਰ ਨੇ ਰਿਸ਼ੀ ਕਪੂਰ ਨੂੰ ਗੱਲ ਕਰਨ ਲਈ ਕਿਹਾ ਸੀ।
ਇਸ 'ਤੇ ਰਣਧੀਰ ਕਪੂਰ ਨੇ ਸਾਫ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ, ਮੈਂ ਤਾਂ ਗੋਆ ਫੈਸਟੀਵਲ ਤੋਂ ਵਾਪਸ ਆਇਆ ਹਾਂ।'' ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਕਪੂਰ ਪਰਿਵਾਰ ਨੇ ਵੀ ਇਸ ਫਿਲਮ ਨੂੰ ਇਕੱਠੇ ਦੇਖਿਆ ਹੈ।

ਰਣਬੀਰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ। ਫਿਲਮ 'ਚ ਉਹ ਆਲੀਆ ਭੱਟ ਦੇ ਨਾਲ ਹੈ। ਇਹ ਫਿਲਮ ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਹਾਲ ਹੀ 'ਚ ਫਿਲਮ ਦੀ ਸ਼ੂਟਿੰਗ ਖਤਮ ਹੋਈ ਹੈ। ਇਸ ਫਿਲਮ ਨੂੰ ਬਣਨ 'ਚ ਪੰਜ ਸਾਲ ਲੱਗੇ। ਰਣਬੀਰ ਅਤੇ ਆਲੀਆ ਦੀ ਇਹ ਪਹਿਲੀ ਫਿਲਮ ਹੈ।

You may also like