ਸਿੱਧੂ ਮੂਸੇਵਾਲਾ ਨੂੰ ਅਦਾਕਾਰ ਰਾਣਾ ਰਣਬੀਰ ਨੇ ਵੈਰਾਗਮਈ ਕਵਿਤਾ ਨਾਲ ਦਿੱਤੀ ਸ਼ਰਧਾਂਜਲੀ, ਕਿਹਾ ‘ਮਾਪੇ ਧੀਆਂ ਪੁੱਤ ਚੀਕਦੇ ਰਾਹ ਸਿਵਿਆਂ ਦਾ ਰੋਕੋ’

Written by  Shaminder   |  June 08th 2022 12:50 PM  |  Updated: June 08th 2022 12:50 PM

ਸਿੱਧੂ ਮੂਸੇਵਾਲਾ ਨੂੰ ਅਦਾਕਾਰ ਰਾਣਾ ਰਣਬੀਰ ਨੇ ਵੈਰਾਗਮਈ ਕਵਿਤਾ ਨਾਲ ਦਿੱਤੀ ਸ਼ਰਧਾਂਜਲੀ, ਕਿਹਾ ‘ਮਾਪੇ ਧੀਆਂ ਪੁੱਤ ਚੀਕਦੇ ਰਾਹ ਸਿਵਿਆਂ ਦਾ ਰੋਕੋ’

ਸਿੱਧੂ ਮੂਸੇਵਾਲਾ (Sidhu Moose Wala ) ਦੇ ਭੋਗ ਅਤੇ ਅੰਤਿਮ ਅਰਦਾਸ (Bhog And Antim Ardaas)  ਦੇ ਮੌਕੇ ‘ਤੇ ਵੱਡੀ ਸੰਖਿਆ ‘ਚ ਲੋਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਹੈ ।ਇਸ ਮੌਕੇ ਕਈ ਸੈਲੀਬ੍ਰੇਟੀਜ ਵੀ ਗਾਇਕ ਨੂੰ ਅੰਤਿਮ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਪਹੁੰਚੇ ।ਅਦਾਕਾਰ ਰਾਣਾ ਰਣਬੀਰ (Rana Ranbir)  ਨੇ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਦੋਸਤ ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਰੇਸ਼ਮ ਸਿੰਘ ਅਨਮੋਲ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ, ਕਰ ਰਹੇ ਲੰਗਰ ਦੀ ਸੇਵਾ

ਜਿਸ ‘ਚ ਅਦਾਕਾਰ ਨੇ ਬਹੁਤ ਹੀ ਭਾਵੁਕ ਸ਼ਬਦਾਂ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਹੈ । ਅਦਾਕਾਰ ਨੇ ਲਿਖਿਆ ਕਿ

‘ਨੀ ਸਰਕਾਰੇ, ਵੇ ਲੀਡਰੋ ਕਦ ਜਮੀਰ ਜਗਾਉਣੀ।

ਮੌਤ ਮੌਤ ਦੀ ਚੰਦਰੀ ਖੇਡ ਕਦ ਖਤਮ ਹੋਣੀ।

ਵੋਟ ਨੋਟ ਤੋਂ ਬਾਹਰ ਆ ਕੇ ਸਾਡੀ ਵੀ ਤਾਂ ਸੋਚੋ।

ਮਾਪੇ ਧੀਆਂ ਪੁੱਤ ਚੀਕਦੇ ਰਾਹ ਸਿਵਿਆਂ ਦਾ ਰੋੋਕੋ।

ਕਿਉਂ???

ਜੁਲਮ ਦਿਖਦਾ ਹੈ ਤੇ ਇਨਸਾਫ ਵਿਕਦਾ ਹੈ।

ਪੰਜਾਬ ਦੀਆਂ ਅੱਖਾਂ ‘ਚੋਂ ਲਹੂ ਰਿਸਦਾ ਹੈ।

Sidhu Moose Wala had also fired two shots in retaliation Image Source: Twitter

ਹੋਰ ਪੜ੍ਹੋ : ਅੱਜ ਹੋਵੇਗਾ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ, ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

ਇਸ ਤੋਂ ਇਲਾਵਾ ਅਦਾਕਾਰ ਨੇ ਇਸ ਵੈਰਾਗਮਈ ਅੰਦਾਜ ‘ਚ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਦਿਹਾਂਤ ਬੀਤੀ ੨੯ ਮਈ ਨੂੰ ਹੋ ਗਿਆ ਸੀ । ਕੁਝ ਹਥਿਆਰਬੰਦ ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਉੱਥੇ ਹੀ ਦੇਸ਼ ਵਿਦੇਸ਼ ‘ਚ ਬੈਠੇ ਸੰਗੀਤ ਪ੍ਰੇਮੀਆਂ ਅਤੇ ਗਾਇਕ ਦੇ ਪ੍ਰਸ਼ੰਸਕਾਂ ‘ਚ ਦੁੱਖ ਦੀ ਲਹਿਰ ਹੈ ।

ਅੱਜ ਸਿੱਧੂ ਮੂਸੇਵਾਲਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਰਾਗੀ ਸਿੰਘਾਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾ ਰਿਹਾ ਹੈ । ਇਸ ਕੀਰਤਨ ਦੇ ਦੌਰਾਨ ਸਭ ਦੀਆਂ ਅੱਖਾਂ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਲਈ ਨਮ ਹੋ ਰਹੀਆਂ ਹਨ ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੀਤੇ ਦਿਨੀਂ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਜੋ ਵੀ ਨੌਜਵਾਨ ਸ਼ਾਮਿਲ ਹੋਵੇ ਉਹ ਪੱਗ ਬੰਨ ਕੇ ਸ਼ਾਮਿਲ ਹੋਵੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network