ਐਕਟਰ ਰਾਣਾ ਰਣਬੀਰ ਨੇ ਪੋਸਟ ਪਾ ਕੇ ਆਪਣੇ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

written by Lajwinder kaur | May 13, 2021

ਈਦ ਦੇ ਇਸ ਪਾਵਨ ਤਿਓਹਾਰ ਨੂੰ ਲੈ ਕੇ ਪੂਰੀ ਦੁਨੀਆ ‘ਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਹਰ ਕੋਈ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ। ਕਈ ਥਾਵਾਂ ‘ਤੇ ਇਹ ਤਿਉਹਾਰ ਅੱਜ ਮਨਾਇਆ ਜਾ ਰਹੇ ਤੇ ਕਈ ਥਾਵਾਂ ਤੇ ਇਹ ਕੱਲ੍ਹ ਯਾਨੀਕਿ 14 ਮਈ ਨੂੰ ਮਨਾਇਆ ਜਾਵੇਗਾ। ਪੰਜਾਬੀ ਐਕਟਰ ਰਾਣਾ ਰਣਬੀਰ ਨੇ ਆਪਣੇ ਚਾਹੁਣ ਵਾਲਿਆਂ ਨੂੰ ਇਸ ਖ਼ਾਸ ਦਿਨ ਦੀ ਮੁਬਾਰਕਬਾਦ ਦਿੱਤੀ ਹੈ।

image of rana ranbir image source-instagram
ਹੋਰ ਪੜ੍ਹੋ :  ਪਰਮੀਸ਼ ਵਰਮਾ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਖਾਲਸਾ ਏਡ ਨਾਲ ਮਿਲ ਕੇ ਕਰਨਗੇ ਸੇਵਾ, ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ
rana ranbir wished everyone eid mubrak image source-instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਈਦ ਮੁਬਾਰਕ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ‘ਚ ਦੇਖ ਸਕਦੇ ਹੋ ਕਿ ਕੋਰੋਨਾ ਤੋਂ ਬਚਾਅ ਕਰਦੇ ਹੋਏ ਮਾਸਕ ਪਾ ਕੇ ਇੱਕ-ਦੂਜੇ ਨੂੰ ਈਦ ਦੀਆਂ ਵਧੀਆਂ ਦਿੰਦੇ ਹੋਏ ਦੋ ਸਖ਼ਸ਼ ਦਿਖਾਈ ਦੇ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਰਾਣਾ ਰਣਬੀਰ ਨੂੰ ਧੰਨਵਾਦ ਤੇ ਨਾਲ ਹੀ ਮੁਬਾਰਕ ਦੇ ਰਹੇ ਨੇ।
punjabi Actor rana ranbir image source-instagram
ਇਸ ਤਿਉਹਾਰ ਨੂੰ ਮਿੱਠੀ ਈਦ ਦੇ ਨਾਮ ਨਾਲ ਵੀ ਜਾਣਦੇ ਹਨ। ਇਸਲਾਮੀ ਵਿਸ਼ਵਾਸਾਂ ਅਨੁਸਾਰ, ਰਮਜ਼ਾਨ ਦਾ ਮਹੀਨਾ ਚੰਦਰ ਕੈਲੰਡਰ ਦਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ । ਜਿਸ ਦਿਨ ਚੰਦਰਮਾ ਵੇਖਿਆ ਜਾਂਦਾ ਹੈ, ਲੋਕ ਇਕ ਦੂਜੇ ਨੂੰ ਚੰਦ ਮੁਬਾਰਕ ਕਹਿ ਕੇ ਵਧਾਈ ਦਿੰਦੇ ਹਨ। ਈਦ ਵਾਲੇ ਦਿਨ ਲੋਕ ਸਵੇਰੇ ਜਲਦੀ ਉੱਠਕੇ ਫਜਰ ਦੀ ਨਮਾਜ਼ ਅਦਾ ਕਰਦੇ ਹਨ । ਇਸ ਤੋਂ ਬਾਅਦ, ਵਧਾਈ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ । ਭਾਰਤ ਵਿੱਚ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ।  

0 Comments
0

You may also like