ਬਾਡੀਗਾਰਡ ਸ਼ੇਰਾ ਦੇ ਬੇਟੇ ਟਾਈਗਰ ਨੂੰ ਲਾਂਚ ਕਰਨ ਜਾ ਰਹੇ ਹਨ ਅਦਾਕਾਰ ਸਲਮਾਨ ਖ਼ਾਨ

written by Shaminder | December 23, 2022 04:47pm

ਸਲਮਾਨ ਖ਼ਾਨ (Salman Khan) ਦਾ ਬਾਡੀਗਾਰਡ ਸ਼ੇਰਾ (Shera)  ਉਨ੍ਹਾਂ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਜੁੜਿਆ ਹੋਇਆ ਹੈ । ਹੁਣ ਖ਼ਬਰਾਂ ਆ ਰਹੀਆਂ ਹਨ ਆਪਣੇ ਬਾਡੀਗਾਰਡ ਸ਼ੇਰਾ ਦੇ ਬੇਟੇ ਟਾਈਗਰ ਨੂੰ ਸਲਮਾਨ ਖ਼ਾਨ ਲਾਂਚ ਕਰਨ ਜਾ ਰਹੇ ਹਨ । ਜਿਸ ਬਾਰੇ ਖ਼ਬਰਾਂ ਵਾਇਰਲ ਹੋ ਰਹੀਆਂ ਹਨ ।

salman khan bigg boss 16 image source: instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਹਮਲੇ ਦਾ ਜਤਾਇਆ ਜਾ ਰਿਹਾ ਖਦਸ਼ਾ, ਪਿੰਡ ਨੂੰ ਕੀਤਾ ਗਿਆ ਸੀਲ

ਇਸ ਫ਼ਿਲਮ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਫ਼ਿਲਮ ਦੇ ਲਈ ਸਕਰਿਪਟ, ਡਾਇਰੈਕਟਰ ਸਭ ਕੁਝ ਤਿਆਰ ਹੈ। ਬਸ ਹੀਰੋਇਨ ਦੀ ਸਿਲੈਕਸ਼ਨ ਹਾਲੇ ਕਰਨੀ ਹੈ । ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਜਨਵਰੀ 2023 ਤੋਂ ਸ਼ੁਰੂ ਹੋਵੇਗੀ ।

Salman Shera Salman Sherra

ਹੋਰ ਪੜ੍ਹੋ : ਸੜਕ ‘ਤੇ ਲੜਖੜਾਉਂਦੀ ਨਜ਼ਰ ਆਈ ਬਬੀਤਾ ਜੀ ਉਰਫ ਮੁਨਮੁਨ ਦੱਤਾ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਖ਼ਬਰਾਂ ਮੁਤਾਬਕ ਇੰਡਸਟਰੀ ਦੀਆਂ ਦੋ ਤਿੰਨ ਹੀਰੋਇਨਾਂ ਦੇ ਨਾਲ ਸਲਮਾਨ ਖੁਦ ਵੀ ਸੰਪਰਕ ਕਰ ਚੁੱਕੇ ਹਨ । ਪਰ ਹਾਲੇ ਤੱਕ ਕਿਸੇ ਦਾ ਨਾਮ ਫਾਈਨਲ ਨਹੀਂ ਹੋ ਸਕਿਆ ਹੈ । ਸਲਮਾਨ ਖ਼ਾਨ ਇਸ ਤੋਂ ਪਹਿਲਾਂ ਸੋਨਾਕਸ਼ੀ ਸਿਨ੍ਹਾ, ਆਥੀਆ ਸ਼ੈੱਟੀ, ਜ਼ਹੀਰ ਇਕਬਾਲ, ਆਯੁਸ਼ ਸ਼ਰਮਾ ਨੂੰ ਲਾਂਚ ਕਰ ਚੁੱਕੇ ਹਨ ।

Bhai Dooj: Salman Khan goes shirtless, shares black and white photo Image Source: Instagram

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ‘ਹਮ ਆਪਕੇ ਹੈ ਕੌਣ’, ‘ਦਬੰਗ’, ਬਾਡੀਗਾਰਡ ਸਮੇਤ ਕਈ ਵੱਡੀਆਂ ਫ਼ਿਲਮਾਂ ਦਿੱਤੀਆਂ ਹਨ ।

 

View this post on Instagram

 

A post shared by Abir (@abirsiingh)

You may also like