ਅਦਾਕਾਰ ਸ਼ਾਹਿਦ ਕਪੂਰ ਨੇ ਦੱਸਿਆ ਉਸ ਦੀ ਪਤਨੀ ਦਾ ਕੌਣ ਹੈ ਪਹਿਲਾ ਪਿਆਰ, ਵੀਡੀਓ ਵਾਇਰਲ

written by Shaminder | January 15, 2022

ਅਦਾਕਾਰ ਸ਼ਾਹਿਦ ਕਪੂਰ (Shahid Kapoor) ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ (Wife) ਦੇ ਨਾਲ ਵੀਡੀਓ (Video) ਸਾਂਝੇ ਕਰਦੇ ਰਹਿੰਦੇ ਹਨ । ਅਦਾਕਾਰ ਨੇ ਆਪਣੀ ਪਤਨੀ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਉਹ ਆਪਣੀ ਪਤਨੀ ਬਾਰੇ ਅਹਿਮ ਖੁਲਾਸਾ ਕਰ ਰਹੇ ਹਨ ।ਸ਼ਾਹਿਦ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਉਨ੍ਹਾਂ ਦੋਨਾਂ ਦੇ ਦਰਿਮਆਨ ਕੋਈ ਤੀਜਾ ਆ ਗਿਆ ਹੈ । ਇਹ ਗੱਲ ਸੁਣ ਕੇ ਸ਼ਾਇਦ ਤੁਹਾਨੂੰ ਵੀ ਝਟਕਾ ਲੱਗੇਗਾ ।

mira kapoor image From instagram

ਹੋਰ ਪੜ੍ਹੋ : ਪੁਖਰਾਜ ਭੱਲਾ ਨੇ ਦੀਸ਼ੂ ਸਿੱਧੂ ਨੂੰ ਸੌਂਪੀਆਂ ਘਰ ਦੀਆਂ ‘ਚਾਬੀਆਂ’, ਵੇਖੋ ਵੀਡੀਓ

ਪਰ ਇਹ ਹੈ ਬਿਲਕੁਲ ਸੱਚ ! ਸ਼ਾਹਿਦ ਇਸ ਵੀਡੀਓ ‘ਚ ਸ਼ਾਹਿਦ ਦੱਸ ਰਹੇ ਹਨ ਕਿ ਸਾਡੇ ਦੋਵਾਂ ਦਰਮਿਆਨ ਮੀਰਾ ਦਾ ਮੋਬਾਈਲ ਆ ਗਿਆ ਹੈ । ਜਿਸ ਤੋਂ ਬਾਅਦ ਦੋਵਾਂ ਦੇ ਫੈਨਸ ਨੇ ਰਾਹਤ ਦਾ ਸਾਹ ਲਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਿਦ ਪਾਰਕ ‘ਚ ਬੈਠੀ ਆਪਣੀ ਪਤਨੀ ਨੂੰ ਫਲਾਇੰਗ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ, ਪਰ ਮੀਰਾ ਆਪਣੇ ਫੋਨ ‘ਚ ਬਿਜ਼ੀ ਨਜ਼ਰ ਆ ਰਹੀ ਹੈ ।

Shahid Kapoor,, image From instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਉਸ ਦਾ ਪਹਿਲਾ ਪਿਆਰ ਉਹ ਹੈ, ਜਿਸ ਨੂੰ ਉਹ ਘੂਰ ਰਹੀ ਹੈ, ਪਰ ਕੀ ਕਰੇ, ਪਿਆਰ ਅਜਿਹਾ ਹੀ ਹੁੰਦਾ ਹੈ, ਸ਼ਾਹਿਦ ਦੇ ਕੈਪਸ਼ਨ ‘ਤੇ ਰਿਐਕਸ਼ਨ ਦਿੰਦੇ ਹੋਏ ਮੀਰਾ ਨੇ ਲਿਖਿਆ ‘ਨਾ ਤੂੰ ਮੇਰਾ ਪਹਿਲਾ ਪਿਆਰ ਹੈ’। ਸ਼ਾਹਿਦ ਅਤੇ ਮੀਰਾ ਦਾ ਬਲੈਕ ਐਂਡ ਵ੍ਹਾਈਟ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

 

View this post on Instagram

 

A post shared by Shahid Kapoor (@shahidkapoor)

You may also like