ਇਸ ਵਜ੍ਹਾ ਕਰਕੇ ਸ਼ਾਹਰੁਖ਼ ਨੂੰ ਜਾਣਾ ਪਿਆ ਸੀ ਜੇਲ੍ਹ, ਖ਼ੁਦ ਕੀਤਾ ਖ਼ੁਲਾਸਾ

Written by  Shaminder   |  October 30th 2019 04:00 PM  |  Updated: October 30th 2019 04:00 PM

ਇਸ ਵਜ੍ਹਾ ਕਰਕੇ ਸ਼ਾਹਰੁਖ਼ ਨੂੰ ਜਾਣਾ ਪਿਆ ਸੀ ਜੇਲ੍ਹ, ਖ਼ੁਦ ਕੀਤਾ ਖ਼ੁਲਾਸਾ

ਬਾਲੀਵੁੱਡ ਸਟਾਰ ਸਾਹਰੁਖ ਖ਼ਾਨ ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਟੀਵੀ ਤੇ ਛੋਟੇ ਪਰਦੇ 'ਤੇ ਕਦੇ ਛੋਟੇ ਮੋਟੇ ਰੋਲ ਕਰਨ ਵਾਲੇ ਸ਼ਾਹਰੁਖ ਖ਼ਾਨ ਆਪਣੀ ਬਿਹਤਰੀਨ ਅਦਾਕਾਰੀ ਕਾਰਨ ਹਰ ਕਿਸੇ ਦੇ ਦਿਲ 'ਤੇ ਰਾਜ ਕਰਦੇ ਨੇ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਇੱਕ ਲੰਮਾ ਸਮਾਂ ਉਨ੍ਹਾਂ ਨੇ ਸੰਘਰਸ਼ ਕੀਤਾ । ਸੰਘਰਸ਼ ਦੇ ਦਿਨਾਂ ਦਾ ਇੱਕ ਕਿੱਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਸਾਂਝਾ ਕੀਤਾ ਹੈ । ਸ਼ਾਹਰੁਖ ਖ਼ਾਨ ਨੇ ਖੁਲਾਸਾ ਕੀਤਾ ਕਿ ਇੱਕ ਵਾਰ ਆਪਣੇ ਗੁੱਸੇ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸੀ।

ਹੋਰ ਵੇਖੋ:ਐਸਿਡ ਐਟਕ ਪੀੜ੍ਹਤਾਂ ਲਈ ਸ਼ਾਹਰੁਖ ਖ਼ਾਨ ਆਏ ਅੱਗੇ, ਇਸ ਤਰ੍ਹਾਂ 120 ਮਹਿਲਾਵਾਂ ਦੀ ਕਰਨਗੇ ਮਦਦ

shahrukh khan film pics के लिए इमेज नतीजे

ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਇੱਕ ਟੀਵੀ ਸ਼ੋਅ ਵਿੱਚ ਸ਼ਿਰਕਤ ਕੀਤੀ ਸੀ। ਸ਼ਾਹਰੁਖ ਨੇ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਆਪਣੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਅਫਵਾਹਾਂ ਕਾਰਨ ਮੀਡੀਆ ਹਾਊਸ 'ਤੇ ਗੁੱਸਾ ਕੱਢ ਦਿੱਤਾ ਸੀ।ਸ਼ਾਹਰੁਖ ਨੇ ਇਕ ਘਟਨਾ ਸਾਂਝੀ ਕਰਦਿਆਂ ਕਿਹਾ ਕਿ ਉਹ ਇਕ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਜਿਸ ਵਿੱਚ ਉਨ੍ਹਾਂ ਨੂੰ ਕੋ-ਸਟਾਰ ਮਹਿਲਾ ਨੂੰ ਥੋੜਾ ਜਿਹਾ ਰੋਮਾਂਟਿਕ ਸੀਨ ਦੇਣਾ ਸੀ ਤੇ ਉਹ ਇਕੱਠੇ ਅਸਹਿਜ ਮਹਿਸੂਸ ਕਰ ਰਹੇ ਸੀ।

shahrukh khan pics के लिए इमेज नतीजे

ਅਜਿਹੀ ਸਥਿਤੀ ਵਿੱਚ, ਨਿਰਦੇਸ਼ਕ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੁਝ ਸਮਾਂ ਇਕੱਠੇ ਬਿਤਾਉਣ ਤਾਂ ਜੋ ਸ਼ੂਟਿੰਗ ਵਿੱਚ ਆਸਾਨੀ ਆਵੇ ਤੇ ਇਹ ਕਹਿ ਕੇ ਸ਼ੂਟਿੰਗ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।ਸ਼ਾਹਰੁਖ ਖਾਨ ਨੇ ਦੱਸਿਆ ਕਿ ਉਸ ਦੌਰਾਨ ਇਕ ਮੈਗਜ਼ੀਨ ਨੇ ਇਹ ਖ਼ਬਰ ਛਾਪੀ ਕਿ ਡਾਇਰੈਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇੱਕ ਰਾਤ ਇਕੱਠੇ ਬਿਤਾਉਣ ਤੇ ਫਿਰ ਸ਼ੂਟਿੰਗ ਕਰਨ।

shahrukh khan pics के लिए इमेज नतीजे

ਸ਼ਾਹਰੁਖ ਨੂੰ ਮੈਗਜ਼ੀਨ ਦੀ ਇਹ ਗੱਲ ਪਸੰਦ ਨਹੀਂ ਆਈ ਤੇ ਉਨ੍ਹਾਂ ਉਸ ਮੀਡੀਆ ਹਾਊਸ ਦੇ ਸੰਪਾਦਕ ਨੂੰ ਬੁਲਾਇਆ ਤੇ ਇਸ ਬਾਰੇ ਪੁੱਛਿਆ। ਸੰਪਾਦਕ ਨੇ ਕਿਹਾ ਕਿ ਉਸ ਨੇ ਇਸਨੂੰ ਮਖੌਲ ਵਜੋਂ ਲਿਖਿਆ ਹੈ।ਇਸ ਦੌਰਾਨ ਉਨ੍ਹਾਂ ਨੇ ਸੰਪਾਦਕ ਨੂੰ ਧਮਕੀ ਦਿੱਤੀ ਤੇ ਬਹੁਤ ਗੁੱਸਾ ਕੀਤਾ। ਇਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸ਼ਾਹਰੁਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਦਿਨ ਜੇਲ੍ਹ ਵਿਚ ਗੁਜ਼ਾਰਨਾ ਪਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network