40 ਸਾਲ ਦੀ ਉਮਰ ‘ਚ ਐਕਟਰ ਸਿਧਾਰਥ ਸ਼ੁਕਲਾ ਦੀ ਹੋਈ ਮੌਤ, ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਟੁੱਟੀ ਜੋੜੀ

written by Lajwinder kaur | September 02, 2021

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 13 ਦੇ ਵਿਜੈਤਾ ਰਹੇ ਸਿਧਾਰਥ ਸ਼ੁਕਲਾ Siddharth Shukla ਜੋ ਕਿ heart attack ਦੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਜੀ ਹਾਂ ਇਹ ਦੁਖਦਾਇਕ ਖਬਰ ਮਨੋਰੰਜਨ ਜਗਤ ਦੇ ਗਲਿਆਰਿਆ ਤੋਂ ਆਈ ਹੈ।

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਆਪਣੇ ਪਤੀ ਰਾਜੀਵ ਸੇਨ ਦੇ ਨਾਲ ਨਵੇਂ ਘਰ ਦੀ ਵੀ ਦਿੱਤੀ ਜਾਣਕਾਰੀSiddharth Shukla Shared His Cute Dance Video With Shehnaaz Gill

ਸਿਧਾਰਥ ਸ਼ੁਕਲਾ ਦੇ ਫੈਨਜ਼ ਇਸ ਖਬਰ ਤੋਂ ਬਾਅਦ ਬਹੁਤ ਹੀ ਵੱਡੇ ਸਦਮੇ ਚ ਨੇ। ਕਿਸੇ ਨੂੰ ਵੀ ਇਸ ਗੱਲ ਦੇ ਯਕੀਨ ਨਹੀਂ ਹੋ ਰਿਹਾ ਹੈ ਕਿ ਸਿਰਫ 40 ਸਾਲ ਦੀ ਉਮਰ ਚ ਸਿਧਾਰਥ ਸ਼ੁਕਲਾ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਨੇ।

Shehnaz Gill Crying For Siddharth Shukla Evicted News

ਸਿਧਾਰਥ ਸ਼ੁਕਲਾ (siddharth-shukla) ਅਤੇ ਸ਼ਹਿਨਾਜ਼ ਗਿੱਲ (shahnaz gill) ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਸੀ। ਦੋਵਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਹਾਲ ਹੀ ਇਹ ਜੋੜੀ ‘ਬਿੱਗ ਬੌਸ ਓਟੀਟੀ’ ‘ਚ ਇਕੱਠੇ ਨਜ਼ਰ ਆਏ ਸੀ।

0 Comments
0

You may also like