ਹਵਾਈ ਜਹਾਜ਼ ‘ਤੇ ਛਪਿਆ ਅਦਾਕਾਰ ਸੋਨੂੰ ਸੂਦ ਦਾ ਨਾਮ ਅਤੇ ਤਸਵੀਰ, ਤਸਵੀਰਾਂ ਵਾਇਰਲ

written by Shaminder | March 22, 2021

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸਮਾਜ ਪ੍ਰਤੀ ਸੇਵਾ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਲਾਕ ਡਾਊਨ ਦੌਰਾਨ ਦਿਲ ਖੋਲ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੇ ਘਰੋਂ ਘਰ ਪਹੁੰਚਾਇਆ । ਹਰ ਕੋਈ ਉਨ੍ਹਾਂ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰ ਰਿਹਾ ਹੈ ।

sonu sood Imgae From Sonu Sood’s Instagram Account
ਹੋਰ ਪੜ੍ਹੋ  :  ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮੁਕੇਸ਼ ਰਿਸ਼ੀ ਫ਼ਿਲਮ ‘ਨਿਡਰ’ ‘ਚ ਆੳੇੁਣਗੇ ਨਜ਼ਰ
sonu Imgae From Sunanda Sharma’s Instagram Accountਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਇਨ੍ਹਾਂ ਤਸਵੀਰਾਂ ਨੂੰ ਇੱਕ ਏਅਰਲਾਈਨ ਨੇ ਆਪਣੇ ਜਹਾਜ਼ ‘ਤੇ ਉਕੇਰਿਆ ਹੈ ।ਸੋਨੂੰ ਸੂਦ ਦੇ ਕੰਮਾਂ ਤੋਂ ਖੁਸ਼ ਹੋ ਕੇ ਸਪਾਈਸ ਜੈੱਟ ਨੇ ਖਾਸ ਤਰੀਕੇ ਨਾਲ ਅਦਾਕਾਰ ਦਾ ਮਾਣ ਵਧਾਇਆ ਹੈ । ਸਪਾਈਸ ਜੈੱਟ ਨੇ ਆਪਣੀ ਬੋਇੰਗ 737 ‘ਤੇ ਸੋਨੂੰ ਸੂਦ ਦੀ ਇੱਕ ਵੱਡੀ ਤਸਵੀਰ ਉਕੇਰੀ ਹੈ । ਇਸਤਸਵੀਰ ਦੇ ਨਾਲ ਉਨ੍ਹਾਂ ਨੇ ਸੋਨੂੰ ਸੂਦ ਦੇ ਸਨਮਾਨ ‘ਚ ਇੱਕ ਲਾਈਨ ਵੀ ਲਿਖੀ ਹੈ ।
sonu Imgae From Sunanda Sharma’s Instagram Account
ਕੰਪਨੀ ਨੇ ਲਿਖਿਆ ‘ਮਸੀਹਾ ਸੋਨੂੰ ਸੂਦ ਨੂੰ ਸਲਾਮ’।ਸੋਨੂੰ ਸੂਦ ਨੇ ਵੀ ਕੰਪਨੀ ਨੂੰ ਅਜਿਹਾ ਸਨਮਾਨ ਦੇਣ ਲਈ ਸ਼ੁਕਰੀਆ ਅਦਾ ਕੀਤਾ ਹੈ ।
ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਜਦੋਂ ਸਾਰੇ ਦੇਸ਼ ‘ਚ ਕੰਮ ਕਾਜ ਬੰਦ ਹੋ ਗਏ ਸਨ ਅਤੇ ਗਰੀਬ ਅਤੇ ਮਜ਼ਦੂਰ ਸੜਕਾਂ ‘ਤੇ ਆ ਗਏ ਸਨ।ਅਜਿਹੇ ‘ਚ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਅੱਗੇ ਆਏ ਅਤੇ ਜਿਸ ਨੂੰ ਜੋ ਵੀ ਚਾਹੀਦਾ ਸੀ ਉਨ੍ਹਾਂ ਨੇ ਮੁੱਹਈਆ ਕਰਵਾਇਆ ।  

0 Comments
0

You may also like