ਅਦਾਕਾਰ ਸੁਨੀਲ ਸ਼ੈੱਟੀ ਕੋਰੋਨਾ ਮਰੀਜ਼ਾਂ ਦੀ ਕਰਨਗੇ ਮਦਦ, ਦਵਾਈਆਂ ਕਰਵਾਉਣਗੇ ਉਪਲਬਧ

written by Rupinder Kaler | June 08, 2021

ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਕਈ ਫਿਲਮੀ ਸਿਤਾਰੇ ਅੱਗੇ ਆਏ ਹਨ । ਇਹਨਾਂ ਸਿਤਾਰਿਆਂ ਵਿੱਚ ਹੁਣ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਦਾ ਵੀ ਨਾਂ ਸ਼ਾਮਿਲ ਹੋ ਗਿਆ ਹੈ । ਸੁਨੀਲ ਸ਼ੈਟੀ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹਨ।

sunil-shetty Pic Courtesy: Instagram
ਹੋਰ ਪੜ੍ਹੋ : ਹਰ ਰੋਜ਼ ਖਾਓ ਇੱਕ ਸੇਬ, ਕਈ ਬਿਮਾਰੀਆਂ ਤੋਂ ਪਾਓ ਰਾਹਤ
Pic Courtesy: Instagram
ਹੁਣ ਉਨ੍ਹਾਂ ਨੇ ਕੋਰੋਨਾ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਗੱਲ ਦੀ ਜਾਣਕਾਰੀ ਖੁਦ ਸੁਨੀਲ ਸ਼ੈਟੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਸੁਨੀਲ ਸ਼ੈਟੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਸੁਨੀਲ ਸ਼ੈਟੀ ਇਕ ਫਾਰਮਾ ਕੰਪਨੀ ਨਾਲ ਮਿਲ ਕੇ ਕੋਰੋਨਾ ਦੇ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਉਣਗੇ।
sunil Shetty With Wife Pic Courtesy: Instagram
ਅਜਿਹੇ ’ਚ ਉਸ ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸੁਨੀਲ ਸ਼ੈਟੀ ਉਨ੍ਹਾਂ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਨ। ਫਾਰਮਾ ਕੰਪਨੀ ਦੇ ਉਸੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਸੁਨੀਲ ਸ਼ੈਟੀ ਨੇ ਲਿਖਿਆ, ‘ਹਾਂ ਅਸੀਂ ਇਕੱਠੇ ਹਾਂ।’

0 Comments
0

You may also like