ਡਰੱਗ ਮਾਮਲੇ ‘ਚ ਅਦਾਕਾਰ ਸੁਸ਼ਾਂਤ ਰਾਜਪੂਤ ਦੇ ਦੋਸਤ ਨੂੰ ਕੀਤਾ ਗਿਆ ਗ੍ਰਿਫਤਾਰ

written by Shaminder | May 28, 2021

ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਐੱਨਸੀਬੀ ਨੇ ਗ੍ਰਿਫਤਾਰ ਕੀਤਾ ਹੈ । ਸਿਧਾਰਥ ਨੂੰ ਹੈਦਰਾਬਾਦ ਤੋਂ ਸ਼ੁੱਕਰਵਾਰ ਸਵੇਰੇ ਕਾਬੂ ਕੀਤਾ ਗਿਆ ਹੈ । ਦੱਸ ਦਈਏ ਕਿ ਸਿਧਾਰਥ ਪਿਠਾਨੀ ਉਨ੍ਹਾਂ ਲੋਕਾਂ ‘ਚ ਸ਼ਾਮਿਲ ਹੈ ਜੋ ਸੁਸ਼ਾਂਤ ਦੀ ਮੌਤ ਵਾਲੇ ਦਿਨ ਉਸ ਦੇ ਘਰ ‘ਚ ਮੌਜੂਦ ਸੀ । 14 ਜੂਨ ਨੂੰ ਬੀਤੇ ਸਾਲ ਅਦਾਕਾਰ ਦੀ ਲਾਸ਼ ਉਸ ਦੇ ਕਮਰੇ ਚੋਂ ਮਿਲੀ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਸੁਸ਼ਾਂਤ ਦੀ ਗਰਲ ਫ੍ਰੈਂਡ ਰੀਆ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ ।

Image From Shweta Singh Kriti Instagram

ਹੋਰ ਪੜ੍ਹੋ : ਪਰਵੀਨ ਭਾਰਟਾ ਨੇ ਬੀਤੇ ਦਿਨ ਇਸ ਤਰ੍ਹਾਂ ਮਨਾਈ ਮੈਰਿਜ਼ ਐਨੀਵਰਸਰੀ, ਵਧਾਈ ਦੇਣ ‘ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 

sushant singh rajput Image From sushant singh rajput Instagram

ਸੁਸ਼ਾਂਤ ਸਿੰਘ ਰਾਜਪੂਤ ਡੈੱਥ ਨਾਲ ਜੁੜੇ ਡਰੱਗ ਕੇਸ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਕਾਰ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਧਾਰਥ ਦੀ ਗ੍ਰਿਫ਼ਤਾਰੀ ਹੈਦਰਾਬਾਦ ਤੋਂ ਸ਼ੁੱਕਰਵਾਰ ਸਵੇਰੇ ਕੀਤੀ ਗਈ ਹੈ। ਦੱਸ ਦੇਈਏ ਕਿ 14  ਜੂਨ ਨੂੰ ਸੁਸ਼ਾਂਤ ਦੇ ਦੇਹਾਂਤ ਨੂੰ ਇਕ ਸਾਲ ਪੂਰਾ ਹੋ ਰਿਹਾ ਹੈ।

Shweta Singh Kriti shared pic Sushant Singh Rajput, Saying-PRAY... Image From Shweta Singh Kriti Instagram

ਸਿਧਾਰਥ ਪਿਠਾਨੀ ਉਨ੍ਹਾਂ ਚਾਰ ਲੋਕਾਂ 'ਚ ਸ਼ਾਮਲ ਹੈ, ਜੋ ਸੁਸ਼ਾਂਤ ਦੇ ਦੇਹਾਂਤ ਦੇ ਸਮੇਂ ਉਨ੍ਹਾਂ ਦੇ ਘਰ 'ਤੇ ਮੌਜੂਦ ਸਨ। ਇਸ ਕੇਸ 'ਚ ਸਿਧਾਰਥ ਤੋਂ ਮੁੰਬਈ ਪੁਲਿਸ ਤੇ ਸੀਬੀਆਈ ਨੇ ਪੁੱਛਗਿੱਛ ਕੀਤੀ ਸੀ। ਦੱਸ ਦੇਈਏ ਕਿ, ਸੁਸ਼ਾਂਤ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਕਮਰੇ 'ਚ ਪੱਖੇ ਨਾਲ ਲਟਕੀ ਮਿਲੀ ਸੀ।

 

You may also like