ਅਦਾਕਾਰ ਵਰੁਣ ਧਵਨ ਦਾ ਕੋਰੋਨਾ ਟੈਸਟ ਨੈਗੇਟਿਵ, ਜਲਦ ਸ਼ੁਰੂ ਕਰਨਗੇ ਫ਼ਿਲਮ ਦੀ ਸ਼ੂਟਿੰਗ

written by Shaminder | December 17, 2020

ਵਰੁਣ ਧਵਨ ਤੇ ਉਨ੍ਹਾਂ ਦੀ ਫ਼ਿਲਮ ‘ਜੁਗ ਜੁਗ ਜੀਓ’ ਦੀ ਟੀਮ ਦੇ ਕੁਝ ਮੈਂਬਰ ਜੋ ਪਿਛਲੇ ਦਿਨੀਂ ਸ਼ੂਟਿੰਗ ਦੌਰਾਨ ਕੋਰੋਨਾ ਪਾਜ਼ੀਟਿਵ ਹੋ ਗਏ ਸਨ । ਪਰ ਹੁਣ ਵਰੁਣ ਧਵਨ ਕੋਰੋਨਾ ਮੁਕਤ ਹੋ ਚੁੱਕੇ ਹਨ । ਉਹ ਜਲਦ ਹੀ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ । ਕੁਝ ਦਿਨ ਪਹਿਲਾਂ ਫ਼ਿਲਮ 'ਜੁਗ ਜੁਗ ਜੀਓ' ਦੇ ਕਲਾਕਾਰ ਵਰੁਣ ਧਵਨ, ਨੀਤੂ ਕਪੂਰ ਤੇ ਨਿਰਦੇਸ਼ਕ ਰਾਜ ਮਹਿਤਾ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਚੰਡੀਗੜ੍ਹ ਵਿਖੇ ਇਸ ਫ਼ਿਲਮ ਦਾ ਸ਼ੂਟ ਚੱਲ ਰਿਹਾ ਸੀ। ਪਰ ਟੀਮ ਦੇ ਕੁਝ ਮੈਂਬਰ ਕੋਰੋਨਾ ਪੌਜ਼ੇਟਿਵ ਆਉਣ ਬਾਅਦ ਇਸਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ। varun ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਦੂਜੇ ਪਾਸੇ ਨਿਰਦੇਸ਼ਕ ਰਾਜ ਮਹਿਤਾ ਵੀ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਏ ਹਨ। ਓਥੇ ਹੀ ਨੀਤੂ ਕਪੂਰ ਦੀ ਬੇਟੀ ਰਿਧਿਮਾ ਸਾਹਨੀ ਨੇ ਪੋਸਟ ਸ਼ੇਅਰ ਕਰ ਕੇ ਦੱਸਿਆ ਸੀ। ਹੋਰ ਪੜ੍ਹੋ : ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੁਲੀ ਨੰਬਰ 1’ ਦਾ ਟਰੇਲਰ ਰਿਲੀਜ਼
 Varun Dhawan ਉਨ੍ਹਾਂ ਦੀ ਮਾਂ ਕੋਰੋਨਾ ਇਨਫੈਕਸ਼ਨ ਤੋਂ ਬਾਹਰ ਆ ਚੁੱਕੀ ਹੈ ਤੇ ਉਹ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ। ਨੀਤੂ ਕਪੂਰ ਨੂੰ ਖ਼ਰਾਬ ਸਿਹਤ ਦੇ ਕਾਰਨ ਏਅਰ ਐਂਬੂਲੈਂਸ ਜ਼ਰੀਏ ਮੁੰਬਈ ਲਿਜਾਇਆ ਗਿਆ ਸੀ। Varun Dhawan ਹੁਣ ਨੀਤੂ ਕਪੂਰ ਤੇ ਵਰੁਣ ਧਵਨ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੋਵੇਂ 19 ਦਸੰਬਰ ਤੋਂ ਫ਼ਿਲਮ 'ਜੁਗ ਜੁਗ ਜੀਓ' ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਓਥੇ ਹੀ ਫ਼ਿਲਮ ਦੇ ਬਾਕੀ ਕਲਾਕਾਰ ਅਨਿਲ ਕਪੂਰ ਤੇ ਕਿਆਰਾ ਅਡਵਾਨੀ ਵੀ ਸ਼ੂਟ ਨੂੰ ਪੂਰਾ ਕਰਨ ਲਈ 18 ਦਸੰਬਰ ਨੂੰ ਚੰਡੀਗੜ੍ਹ ਪਹੁੰਚਣਗੇ।    

0 Comments
0

You may also like