ਅਦਾਕਾਰ ਸ਼ਹੀਰ ਸ਼ੇਖ਼ ਤੇ ਰੁਚੀਕਾ ਕਪੂਰ ਬਣੇ ਮਾਤਾ ਪਿਤਾ, ਬੇਟੀ ਦਾ ਹੋਇਆ ਜਨਮ

written by Rupinder Kaler | September 11, 2021

ਅਦਾਕਾਰ ਸ਼ਹੀਰ ਸ਼ੇਖ਼ (shaheer-sheikh) ਪਿਤਾ ਬਣ ਗਏ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹੀਰ ਸ਼ੇਖ਼ (shaheer-sheikh)  ਨੇ ਕੁਝ ਦਿਨ ਪਹਿਲਾਂ ਪਤਨੀ ਰੁਚੀਕਾ ਕਪੂਰ (ruchika kapoor) ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆ ਕੀਤੀਆ ਸਨ । ਪਰ ਖਬਰ ਆ ਰਹੀ ਹੈ ਕਿ ਰੁਚੀਕਾ ਕਪੂਰ ਅਤੇ ਸ਼ਹੀਰ ਸ਼ੇਖ਼ (shaheer-sheikh)  ਮਾਤਾ-ਪਿਤਾ ਬਣ ਗਏ ਹਨ।

Pic Courtesy: Instagram

ਹੋਰ ਪੜ੍ਹੋ :

ਕਟਰੀਨਾ ਅਤੇ ਵਿੱਕੀ ਕੌਸ਼ਲ ਦੀ ਮੰਗਣੀ ਨੂੰ ਲੈ ਕੇ ਵਿੱਕੀ ਦੇ ਭਰਾ ਨੇ ਕੀਤਾ ਵੱਡਾ ਖੁਲਾਸਾ

Pic Courtesy: Instagram

ਸ਼ਹੀਰ ਅਤੇ ਰੁਚੀਕਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਇਸ ਖ਼ਬਰ ਤੋਂ ਬਾਅਦ ਰੁਚੀਕਾ ਦੇ ਪ੍ਰਸ਼ੰਸਕ ਉਸ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ ।ਰੁਚੀਕਾ ਕਪੂਰ (ruchika kapoor)  ਨੇ 10 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਘਰ ’ਚ ਬੇਟੀ ਦੇ ਜਨਮ ਨਾਲ ਸ਼ਹੀਰ ਤੇ ਰੁਚੀਕਾ ਦਾ ਪਰਿਵਾਰ ਬਹੁਤ ਖੁਸ਼ ਹੈ।

ਹਾਲਾਂਕਿ ਦੋਵਾਂ ’ਚੋਂ ਕਿਸੇ ਨੇ ਵੀ ਇਸਦੀ ਹੁਣ ਤਕ ਅਧਿਕਾਰਿਤ ਰੂਪ ਨਾਲ ਪੁਸ਼ਟੀ ਨਹੀਂ ਕੀਤੀ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਸ਼ੇਅਰ ਕੀਤੀ ਹੈ। ਪਰ ਇਸ ਖ਼ਬਰ ਦੇ ਆਉਂਦੇ ਹੀ ਸ਼ਹੀਰ ਤੇ ਰੁਚੀਕਾ (ruchika kapoor)  ਦੇ ਫੈਨਜ਼ ਵਿਚਕਾਰ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਸਾਰੇ ਉਨ੍ਹਾਂ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।

0 Comments
0

You may also like