ਅਦਾਕਾਰਾ ਭਾਗਿਆ ਸ਼੍ਰੀ ਦੇ ਵਿਆਹ ਦੀ ਤਸਵੀਰ ਹੋ ਰਹੀ ਵਾਇਰਲ

written by Shaminder | January 06, 2021

ਆਪਣੀ ਪਹਿਲੀ ਹੀ ਫ਼ਿਲਮ ‘ਮੈਂਨੇ ਪਿਆਰ ਕੀਆ’ ‘ਚ ਦਮਦਾਰ ਅਦਾਕਾਰੀ ਕਰਨ ਵਾਲੀ ਭਾਗਿਆ ਸ਼੍ਰੀ ਦੇ ਵਿਆਹ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਕੁਝ ਸਮਾਂ ਪਹਿਲਾਂ ਭਾਗਿਆ ਸ਼੍ਰੀ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਜਿਸ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਸਟੋਰੀ ਵੀ ਸਾਂਝੀ ਕੀਤੀ ਸੀ । ਇਸ ਤਸਵੀਰ ‘ਚ ਉਨ੍ਹਾਂ ਨੇ ਵਿਆਹ ਨੂੰ ਲੈ ਕੇ ਇੱਕ ਕੁੜੀ ਦੇ ਸਵਾਲ ਅਤੇ ਉਸ ਦੇ ਸੁਫ਼ਨਿਆਂ ਬਾਰੇ ਵੀ ਲਿਖਿਆ ਹੈ । ਪ੍ਰਸ਼ੰਸਕ ਭਾਗਿਆ ਸ਼੍ਰੀ ਦੀ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ ।ਭਾਗਿਆ ਸ਼੍ਰੀ ਇਸ ਤਸਵੀਰ ‘ਚ ਬਹੁਤ ਹੀ ਛੋਟੀ ਅਤੇ ਪਿਆਰੀ ਲੱਗ ਰਹੀ ਹੈ । bhagyashree ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਸੀ ਕਿ  ‘ਇੱਕ ਵਾਰ ਦੀ ਗੱਲ ਇੱਕ ਛੋਟੀ ਕੁੜੀ ਸੀ, ਵਿਆਹ ਇੱਕ ਸੁਫ਼ਨਾ, ਕੁਝ ਲੋਕਾਂ ਦੇ ਲਈ ਐਡਵੇਂਚਰ, ਜਰਨੀ, ਇੱਕ ਅਜੂਬਾ ਅਤੇ ਇੱਕ ਸਵਾਲ ।ਇਨ੍ਹਾਂ ਸਭ ਨੂੰ ਦੱਸ ਪਾਉਣਾ ਬਹੁਤ ਮੁਸ਼ਕਿਲ ਹੈ । ਪਰ ਤੁਸੀਂ ਇਸ ਦੇ ਨਾਲ ਅੱਗੇ ਵੱਧਦੇ ਹੋ । ਹੋਰ ਪੜ੍ਹੋ : ਭਾਗਿਆ ਸ਼੍ਰੀ ਦੀ ਧੀ ਵੀ ਉਨ੍ਹਾਂ ਵਾਂਗ ਹੈ ਬੇਹੱਦ ਖ਼ੂਬਸੂਰਤ, ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ
bhagyashree ਮੇਰੀ ਜ਼ਿੰਦਗੀ ‘ਚ ਬਦਲਾਅ ਦਾ ਇਹ ਉਹ ਪਲ ਹੈ, ਜਿਸ ਨੂੰ ਕਦੇ ਵੀ ਭੁਲਾ ਨਹੀਂ ਸਕਦੀ ਹਾਂ’।ਉਨ੍ਹਾਂ ਨੇ ਲਿਖਿਆ ਕਿ ‘ਮੇਰਾ ਦਿਲ ਉਸ ਸਮੇਂ ਬਹੁਤ ਤੇਜ਼ ਧੜਕ ਰਿਹਾ ਸੀ, ਮੇਰੇ ਪੈਰ ਬਿਲਕੁਲ ਰੁਕ ਜਿਹੇ ਗਏ ਸਨ ਅਤੇ ਅੱਖਾਂ ‘ਚ ਹੰਝੂ ਸਨ ਅਤੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਸੀ। bhagyashree ਮੈਂ ਫਿਰ ਤੋਂ ਉਸ ਪਲ ਨੂੰ ਜੀ ਸਕਦੀ ਹਾਂ। ਤੁਹਾਡੇ ਚੋਂ ਕਿਸ ਨੇ ਇਸ ਪਲ ਨੂੰ ਜੀਵਿਆ ਹੈ? ਮੇਰੇ ਨਾਲ ਇਸ ਪਲ ਨੂੰ ਵੰਡੋ’।

0 Comments
0

You may also like