ਅਦਾਕਾਰਾ ਦਲਜੀਤ ਕੌਰ ਕਰਵਾਉਣ ਜਾ ਰਹੀ ਵਿਆਹ, ਪਤੀ ਦੇ ਨਾਲ ਯੂ ਕੇ ਹੋਵੇਗੀ ਸੈਟਲ

Written by  Shaminder   |  February 04th 2023 12:16 PM  |  Updated: February 04th 2023 12:16 PM

ਅਦਾਕਾਰਾ ਦਲਜੀਤ ਕੌਰ ਕਰਵਾਉਣ ਜਾ ਰਹੀ ਵਿਆਹ, ਪਤੀ ਦੇ ਨਾਲ ਯੂ ਕੇ ਹੋਵੇਗੀ ਸੈਟਲ

ਬਾਲੀਵੁੱਡ ਇੰਡਸਟਰੀ ‘ਚ ਇਨੀਂ ਦਿਨੀਂ ਵਿਆਹਾਂ ਦਾ ਸੀਜ਼ਨ (Wedding Season) ਚੱਲ ਰਿਹਾ ਹੈ । ਹੁਣ ਤੱਕ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸੇ ਦੌਰਾਨ ਇੱਕ ਹੋਰ ਅਦਾਕਾਰਾ ਦੇ ਵਿਆਹ ਦੀਆਂ ਖ਼ਬਰਾਂ ਨੇ ਜ਼ੋਰ ਫੜਿਆ ਹੋਇਆ ਹੈ ।ਉਹ ਹੈ ਅਦਾਕਾਰਾ ਦਲਜੀਤ ਕੌਰ (Dalljiet Kaur)  । ਜਿਸ ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

Dalijit kaur ,''' image Source : Instagram

ਹੋਰ ਪੜ੍ਹੋ : ਆਪਣੀ ਮਾਂ ਦੇ ਜਨਮ ਦਿਨ ‘ਤੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਮਾਂ ਲਈ ਲਿਖਿਆ ਭਾਵੁਕ ਨੋਟ

ਦਲਜੀਤ ਕੌਰ ਨਿਖਿਲ ਪਟੇਲ ਨਾਲ ਕਰਵਾਏਗੀ ਵਿਆਹ

ਖ਼ਬਰਾਂ ਮੁਤਾਬਕ ਦਲਜੀਤ ਕੌਰ ਬ੍ਰਿਟੇਨ ਦੇ ਨਿਖਿਲ ਪਟੇਲ (Nikhil Patel) ਦੇ ਨਾਲ ਵਿਆਹ ਕਰਵਾਏਗੀ । ਵਿਆਹ ਤੋਂ ਬਾਅਦ ਅਦਾਕਾਰਾ ਵਿਦੇਸ਼ ‘ਚ ਹੀ ਸੈਟਲ ਹੋਵੇਗੀ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਮਾਰਚ ‘ਚ ਹੋਵੇਗਾ । ਨਿਖਿਲ ਪਟੇਲ ਬ੍ਰਿਟੇਨ ਦਾ ਹੀ ਜੰਮਪਲ ਹੈ ।

Dalijit kaur , image Source : Instagram

ਹੋਰ ਪੜ੍ਹੋ : ਬਿੱਗ ਬੌਸ-16 ‘ਚ ਨਿਮਰਤ ਨੂੰ ਰਵਾਉਣ ਵਾਲਾ ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ, ਇਸ ਤਰ੍ਹਾਂ ਪਲਟੀ ਗੇਮ

ਨਿਖਿਲ ਨਾਲ ਇੱਕ ਸਾਲ ਤੋਂ ਹੈ ਰਿਲੇਸ਼ਨਸ਼ਿਪ ‘ਚ

ਦਲਜੀਤ ਕੌਰ ਨੇ ਇੱਕ ਇੰਟਰਵਿਊ ਦੌਰਾਨ ਨਿਖਿਲ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਬਾਰੇ ਗੱਲ ਕੀਤੀ ਹੈ । ਉਸ ਨੇ ਕਿਹਾ ਕਿ ਨਿਖਿਲ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਬੀਤੇ ਸਾਲ ਇੱਕ ਦੋਸਤ ਦੀ ਪਾਰਟੀ ‘ਚ ਹੋਈ ਸੀ । ਜਿੱਥੇ ਨਿਖਿਲ ਦੇ ਨਾਲ ਗੱਲਬਾਤ ਦੇ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਨਿਖਿਲ ਦੀਆਂ ਦੋ ਧੀਆਂ ਵੀ ਹਨ । ਅਦਾਕਾਰਾ ਨੇ ਕਿਹਾ ਕਿ ‘ਇਹ ਸਾਡੇ ਬੱਚਿਆਂ ਪ੍ਰਤੀ ਸਾਡਾ ਪਿਆਰ ਸੀ, ਜਿਸ ਨੇ ਸਾਨੂੰ ਆਪਸ ‘ਚ ਜੋੜਿਆ’।

Dalijit kaur ,''- image Source : Instagram

ਪਹਿਲਾਂ ਸ਼ਾਲਿਨ ਭਨੋਟ ਨਾਲ ਵਿਆਹੀ ਸੀ ਦਲਜੀਤ

ਅਦਾਕਾਰਾ ਦਲਜੀਤ ਕੌਰ ਇਸ ਤੋਂ ਪਹਿਲਾਂ ਬਿੱਗ ਬੌਸ ਦੇ ਪ੍ਰਤੀਭਾਗੀ ਸ਼ਾਲਿਨ ਭਨੋਟ ਦੇ ਨਾਲ ਵਿਆਹੀ ਸੀ । ਪਰ ਕਿਸੇ ਕਾਰਨ ਇਹ ਵਿਆਹ ਕਾਮਯਾਬ ਨਹੀਂ ਰਿਹਾ ਅਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network