ਅਦਾਕਾਰਾ ਦੀਪਿਕਾ ਸਿੰਘ ਨੇ ਆਪਣੀ ਭਾਬੀ ਦੀ ਮੂੰਹ ਦਿਖਾਈ ਦਾ ਵੀਡੀਓ ਕੀਤਾ ਸਾਂਝਾ

written by Shaminder | December 11, 2020 01:06pm

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਸਿੰਘ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਉਹ ਦਿੱਲੀ ‘ਚ ਆਪਣੇ ਭਰਾ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਦਿੱਲੀ ਜਾ ਰਹੇ ਹਨ ।

deepika-actress

ਹੁਣ ਉਨ੍ਹਾਂ ਨੇ ਆਪਣੇ ਭਰਾ ਦ ਵਿਆਹ ਦੀ ਮੂੰਹ ਦਿਖਾਈ ਦੀ ਰਸਮ ਦਾ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਸ਼ਾਹਰੁਖ ਖਾਨ ਦੀ ਫ਼ਿਲਮ ਵਿੱਚ ਕੰਮ ਕਰਨ ਲਈ ਦੀਪਿਕਾ ਪਾਦੂਕੋਣ ਲਵੇਗੀ ਏਨੀਂ ਫੀਸ

deepika-singh

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਆਪਣੀ ਭਾਬੀ ਦੀ ਮੂੰਹ ਦਿਖਾਈ ਲਈ ਪਹੁੰਚਦੀ ਹੈ ਅਤੇ ਕਹਿੰਦੀ ਹੈ ਸਭ ਤੋਂ ਪਹਿਲਾਂ ਮੂੰਹ ਦਿਖਾਈ ਕਰ ਰਹੀ ਹਾਂ, ਉਸ ਤੋਂ ਬਾਅਦ ਅਦਾਕਾਰਾ ਗਿਫਟ ਆਪਣੀ ਭਾਬੀ ਦੇ ਹੱਥ ‘ਤੇ ਰੱਖਦੇ ਹੋਏ ਵਿਆਹ ਦੀਆਂ ਵਧਾਈਆਂ ਦਿੰਦੀ ਹੈ ।

deepika

ਦੱਸ ਦਈਏ ਕਿ ਦੀਪਿਕਾ ਨੇ ‘ਦੀਆ ਔਰ ਬਾਤੀ ਹਮ’, ‘ਦੀ ਰੀਅਲ ਸੋਲਮੇਟ’, ‘ਕਵਚ’ ਸਣੇ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ ।

You may also like