
ਅਦਾਕਾਰਾ ਦਿਵਿਆ ਦੱਤਾ (Divya Dutta) ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ । ਆਪਣੀ ਅਦਾਕਾਰੀ ਦੇ ਨਾਲ ਉਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਨੇ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਮਾਂ’ ‘ਚ ਕੰਮ ਕੀਤਾ ਸੀ । ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਹੋਰ ਪੜ੍ਹੋ : ਕਦੇ ਕਲੀਨਸ਼ੇਵ ਹੁੰਦੇ ਸਨ ਰਵੀ ਸਿੰਘ ਖਾਲਸਾ, ਸਿੱਖੀ ਵੱਲ ਕਿਵੇਂ ਮੁੜੇ ਰਵੀ ਸਿੰਘ ਖ਼ਾਲਸਾ, ਜਾਣੋ ਕਿਸ ਘਟਨਾ ਨੇ ਬਦਲੀ ਜ਼ਿੰਦਗੀ
ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਜਿਸ ‘ਚ ਅਗਨੀ ਸਾਕਸ਼ੀ, ਭਾਗ ਮਿਲਖਾ ਭਾਗ, ਬਾਬੂਮੋਸ਼ਾਈ ਬੰਦੂਕਬਾਜ਼ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਨ੍ਹੀਂ ਦਿਨੀਂ ਉਹ ਫ਼ਿਲਮਾਂ ‘ਚ ਘੱਟ ਹੀ ਸਰਗਰਮ ਹੈ, ਪਰ ਸੋਸ਼ਲ ਮੀਡੀਆ ‘ਤੇ ਅਕਸਰ ਉਹ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

ਹੋਰ ਪੜ੍ਹੋ : ਇਸ ਸ਼ਖਸ ਨੂੰ ਡੇਟ ਕਰ ਰਹੀ ਹੈ ਅਰਜੁਨ ਕਪੂਰ ਦੀ ਭੈਣ ਅੰਸ਼ੁਲਾ, ਵੈਕੇਸ਼ਨ ‘ਤੇ ਇੱਕਠੇ ਆਏ ਨਜ਼ਰ
ਹੁਣ ਉਸ ਨੇ ਚੰਡੀਗੜ੍ਹ ‘ਚ ਆਪਣੀ ਫੇਰੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਗੋਲਗੱਪੇ ਖਾਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਚੰਡੀਗੜ੍ਹ ਦੇ ਬਾਜ਼ਾਰ 'ਚ ਲੁਕ-ਛਿਪ ਕੇ ਗੋਲ ਗੱਪਾ ਖਾਣ ਦਾ ਮਜ਼ਾ ਹੀ ਵੱਖਰਾ ਹੈ।
ਹਾਲਾਂਕਿ ਉਹ ਸ਼ਹਿਰ ਦੇ ਕਿਸ ਬਾਜ਼ਾਰ ਵਿੱਚ ਗੋਲਗੱਪੇ ਖਾ ਰਹੀ ਸੀ, ਇਹ ਪਤਾ ਨਹੀਂ ਲੱਗ ਸਕਿਆ ਹੈ। ਦਿਵਿਆ ਦੱਤਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।
View this post on Instagram