
ਅਦਾਕਾਰਾ ਦ੍ਰਿਸ਼ਟੀ ਗਰੇਵਾਲ (Drishtii Garewal) ਜਿਸ ਦੀ ਪ੍ਰੈਗਨੇਂਸੀ ਦੀਆਂ ਅਟਕਲਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ। ਪਰ ਹੁਣ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਪਹਿਲੀ ਪ੍ਰੈਗਨੇਂਸੀ (Pregnancy)ਦਾ ਐਲਾਨ ਕਰ ਦਿੱਤਾ ਹੈ । ਇਸ ਤਸਵੀਰ ‘ਚ ਅਦਾਕਾਰਾ ਛੋਟੇ ਜਿਹੇ ਬੱਚੇ ਦੇ ਬੂਟ ਫੜੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਦੇ ਨਾਲ ਪਤੀ ਅਭੈ ਅੱਤਰੀ ਵੀ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਨਿੰਜਾ ਆਪਣੇ ਕਿਊਟ ਪੁੱਤਰ ਦੇ ਨਾਲ ਆਏ ਨਜ਼ਰ, ਪਿਉ ਪੁੱਤਰ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਵੀ ਆ ਰਿਹਾ ਪਸੰਦ
ਇਹ ਜੋੜੀ ਕਾਫੀ ਖੁਸ਼ ਦਿਖਾਈ ਦੇ ਰਹੀ ਹੈ । ਅਦਾਕਾਰਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨਾਲ ਹੀ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ।ਅਦਾਕਾਰਾ ਨੇ ਲਿਖਿਆ ਕਿ ‘ਮੈਂ ਆਪਣੀ ਆਜ਼ਾਦੀ ਅਤੇ ਨੀਂਦ ਨੂੰ ਅਲਵਿਦਾ ਕਹਿਣ ਲਈ ਤਿਆਰ ਹਾਂ ਅਤੇ ਹਰ ਕੋਈ ਬਹੁਤ ਹੀ ਖੁਸ਼ ਹੈ ।

ਹੋਰ ਪੜ੍ਹੋ : ਬਾਡੀਗਾਰਡ ਸ਼ੇਰਾ ਦੇ ਬੇਟੇ ਟਾਈਗਰ ਨੂੰ ਲਾਂਚ ਕਰਨ ਜਾ ਰਹੇ ਹਨ ਅਦਾਕਾਰ ਸਲਮਾਨ ਖ਼ਾਨ
ਮਿੱਠੀ ਗਰਭ ਅਵਸਥਾ ਇਸ ਨੂੰ ਕਹਿੰਦੇ ਹਨ । ਵਾਹਿਗੁਰੂ ਮਿਹਰ ਕਰੇ’। ਅਦਾਕਾਰਾ ਦੇ ਵੱਲੋਂ ਜਿਉਂ ਹੀ ਅਧਿਕਾਰਤ ਤੌਰ ‘ਤੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਤਾਂ ਪ੍ਰਸ਼ੰਸਕਾਂ ਨੇ ਉਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਇਹ ਜੋੜੀ ਵੀ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੈ ।

ਦੱਸ ਦਈਏ ਕਿ ਅਦਾਕਾਰਾ ਦੀ ਪ੍ਰੈਗਨੇਂਸੀ ਦੇ ਕਿਆਸ ਤਾਂ ਕਈ ਦਿਨਾਂ ਤੋਂ ਲਗਾਏ ਜਾ ਰਹੇ ਸਨ, ਪਰ ਹਾਲੇ ਤੱਕ ਅਦਾਕਾਰਾ ਦੇ ਵੱਲੋਂ ਕੋਈ ਵੀ ਆਫੀਸ਼ੀਅਲ ਬਿਆਨ ਸਾਹਮਣੇ ਨਹੀਂ ਸੀ ਆਇਆ, ਪਰ ਹੁਣ ਇਸ ਜੋੜੀ ਨੇ ਮਾਪੇ ਬਣਨ ਦਾ ਐਲਾਨ ਕਰ ਦਿੱਤਾ ਹੈ ।
View this post on Instagram