ਬੌਬੀ ਦਿਓਲ ਦੀ ਫ਼ਿਲਮ ‘ਕਲਾਸ ਆਫ਼ 83’ ਹੋਈ ਰਿਲੀਜ਼, ਭੈਣ ਈਸ਼ਾ ਦਿਓਲ ਨੇ ਇਸ ਤਰ੍ਹਾਂ ਦਾ ਦਿੱਤਾ ਪ੍ਰਤੀਕਰਮ

written by Shaminder | August 25, 2020

ਬੌਬੀ ਦਿਓਲ ਦੀ ਹਾਲ ਹੀ ‘ਚ ‘ਕਲਾਸ ਆਫ 83’ ਡਿਜ਼ੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਈ ਹੈ । ਜਿਸ ਤੋਂ ਬਾਅਦ ਅਦਾਕਾਰਾ ਅਤੇ ਉਨ੍ਹਾਂ ਦੀ ਭੈਣ ਈਸ਼ਾ ਦਿਓਲ ਨੇ ਫ਼ਿਲਮ ਦੇ ਰਿਲੀਜ਼ ਹੋਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਈਸ਼ਾ ਦਿਓਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਹੈ ‘ਵਧਾਈ ਬੌਬੀ ਦਿਓਲ, ਫ਼ਿਲਮ ਪਸੰਦ ਆਈ । ਬੌਬੀ ਦਿਓਲ ਨੇ ਇਸ ‘ਤੇ ਰਿਪਲਾਈ ਕਰਦੇ ਹੋਏ ਇਮੋਜੀ ਸ਼ੇਅਰ ਕੀਤੇ ਹਨ। ਦੱਸ ਦਈਏ ਕਿ ਇਸ ਫ਼ਿਲਮ ਨੂੰ ਪ੍ਰਕਾਸ਼ ਝਾਅ ਨੇ ਡਾਇਰੈਕਟ ਕੀਤਾ ਹੈ । https://twitter.com/thedeol/status/1297769878573608960 ਬੌਬੀ ਦਿਓਲ ਦੀ ਇਹ ਪਹਿਲੀ ਡਿਜ਼ੀਟਲ ਫ਼ਿਲਮ ਹੈ । ਪੁਸਿਲ ਦੀ ਵਰਦੀ 'ਚ  ਬੌਬੀ ਦਿਓਲ ਦਾ ਲੁੱਕ ਕਾਫੀ ਰੌਅਬਦਾਰ ਹੈ ।ਇਸ ਫ਼ਿਲਮ ‘ਚ ਉਹ ਪੁਲਿਸ ਅਧਿਕਾਰੀ ਦੀ ਭੂਮਿਕਾ ‘ਚ ਹਨ ਜਿਸ ਨੂੰ ਬਾਅਦ ‘ਚ ਨਾਸਿਕ ਪੁਲਿਸ ਅਕਾਦਮੀ ‘ਚ ਇੰਸਟ੍ਰਕਟਰ ਬਣਾਇਆ ਜਾਂਦਾ ਹੈ । ਇਹ ਇੱਕ ਸੱਚੀ ਘਟਨਾ ‘ਤੇ ਅਧਾਰਿਤ ਫ਼ਿਲਮ ਹੈ । https://www.instagram.com/p/CECopcSD5jc/ ਜਿਸ ‘ਚ ਸਿਸਟਮ ਨੂੰ ਵਿਖਾਇਆ ਜਾਂਦਾ ਹੈ ਕਿ ਕਿਵੇਂ ਇੱਕ ਇਮਾਨਦਾਰ ਅਤੇ ਕਾਬਿਲ ਅਧਿਕਾਰੀ ਨੂੰ ਅਸਫਲ ਕਰਾਰ ਦੇ ਦਿੱਤਾ ਜਾਂਦਾ ਹੈ । ਕਈ ਵਾਰ ਆਦੇਸ਼ਾਂ ਦਾ ਪਾਲਣ ਕਰਨ ਲਈ ਕਨੂੰਨ ਅਤੇ ਨਿਯਮਾਂ ਦਾ ਤਿਆਗ ਕਰਨਾ ਪੈਂਦਾ ਹੈ ।

0 Comments
0

You may also like