
ਬਾਲੀਵੁੱਡ (Bollywood) ਦੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਫਰਾਹ (Farha Naaz) ਜਿਸ ਨੇ ਅਣਗਿਣਤ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਸ ਦੀ ਲੁੱਕ ਅਤੇ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੁੰਦਾ ਸੀ । ਉੱਚੇ ਲੰਮੇ ਕੱਦ ਦੀ ਇਹ ਹੀਰੋਇਨ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੇ ਸੁਹੱਪਣ ਨੂੰ ਲੈ ਕੇ ਵੀ ਅਕਸਰ ਚਰਚਾ ‘ਚ ਰਹਿੰਦੀ ਸੀ ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਇਸ ਕਰਕੇ ਬਾਲੀਵੁੱਡ ਦੀਆਂ ਫ਼ਿਲਮਾਂ ਨਾ ਕਰਨ ਦਾ ਲਿਆ ਸੀ ਫੈਸਲਾ
ਆਮਿਰ ਖ਼ਾਨ ਦੇ ਨਾਲ ਫਰਾਹ ਨੇ ‘ਜਵਾਨੀ ਜਿੰਦਾਬਾਦ’ ਫ਼ਿਲਮ ‘ਚ ਕੰਮ ਕੀਤਾ ਸੀ । ਨੱਬੇ ਦੇ ਦਹਾਕੇ ‘ਚ ਇਸ ਅਦਾਕਾਰਾ ਨੇ ਰਿਸ਼ੀ ਕਪੂਰ, ਸੰਜੇ ਦੱਤ, ਅਨਿਲ ਕਪੂਰ, ਗੋਵਿੰਦਾ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਸੀ ।ਫਰਾਹ ਸੁਭਾਅ ਤੋਂ ਕਾਫੀ ਗੁੱਸੇ ਵਾਲੀ ਸੀ ਅਤੇ ਗਲਤ ਤਰ੍ਹਾਂ ਦਾ ਮਜ਼ਾਕ ਅਤੇ ਗਲਤ ਗੱਲਾਂ ਉਸ ਨੂੰ ਬਰਦਾਸ਼ਤ ਨਹੀਂ ਸਨ ਹੁੰਦੀਆਂ ।

ਹੋਰ ਪੜ੍ਹੋ : ਬਾਲੀਵੁੱਡ ਦੀਆਂ ਉਹ ਹੀਰੋਇਨਾਂ ਜੋ ਆਪਣੀਆਂ ਸਹੇਲੀਆਂ ਦੇ ਬੁਆਏ ਐਕਸ ਬੁਆਏ ਫ੍ਰੈਂਡ ਨੂੰ ਹੀ ਕਰਦੀਆਂ ਰਹੀਆਂ ਡੇਟ
ਜਿਸ ਕਾਰਨ ਉਹ ਅਕਸਰ ਚਰਚਾ ‘ਚ ਰਹਿੰਦੀ ਸੀ, ਪਰ ਅੱਜ ਉਸ ਦਾ ਪੂਰਾ ਲੁੱਕ ਬਦਲ ਚੁੱਕਿਆ ਹੈ ਅਤੇ ਉਸ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਉਹੀ ਕਿਊਟ ਜਿਹੀ ਫਰਾਹ ਹੈ । ਨੱਬੇ ਦੇ ਦਹਾਕੇ ‘ਚ ਇਹ ਅਦਾਕਾਰਾ ਪੂਰੀ ਤਰ੍ਹਾਂ ਇੰਡਸਟਰੀ ‘ਚ ਸਰਗਰਮ ਸੀ ਅਤੇ ਅਦਾਕਾਰਾ ਤੱਬੂ ਦੀ ਵੱਡੀ ਭੈਣ ਹੈ ।

ਅੱਜ ਅਸੀਂ ਤੁਹਾਨੂੰ ਉਸ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ ।੧੯੮੫ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਫਰਾਹ ਨੇ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖ ਹੋ ਗਏ ਸਨ ਅਤੇ ਫਰਾਹ ਦਾ ਇੱਕ ਬੇਟਾ ਹੈ ਜਿਸ ਦਾ ਨਾਮ ਫਤਿਹ ਰੰਧਾਵਾ ਹੈ ।
View this post on Instagram