
Hansika Motwani Shares Wedding Pics: ਹੰਸਿਕਾ ਮੋਟਵਾਨੀ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਇੰਸਟਾਗ੍ਰਾਮ ਪੋਸਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੰਸਿਕਾ ਨੇ ਵਿਆਹ ਦੇ ਤਿੰਨ ਖਾਸ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਿਸੇ ਵੀ ਲਾੜੀ ਲਈ ਬਹੁਤ ਖਾਸ ਹੁੰਦੀਆਂ ਹਨ।
ਪਹਿਲੀ ਤਸਵੀਰ 'ਚ ਹੰਸਿਕਾ ਮੋਟਵਾਨੀ ਸੋਹੇਲ ਕਥੂਰੀਆ ਨਾਲ ਫੇਰੇ ਲੈਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ 'ਚ ਸੋਹੇਲ ਹੰਸਿਕਾ ਦੀ ਮਾਂਗ 'ਚ ਸਿੰਦੂਰ ਭਰਦੇ ਨਜ਼ਰ ਆ ਰਹੇ ਹਨ। ਤੀਜੀ ਫੋਟੋ ਵਿੱਚ ਦੋਵੇਂ ਇੱਕ-ਦੂਜੇ ਦੇ ਹੱਥਾਂ ਵਿੱਚ ਹੱਥ ਫੜ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ 'ਤੇਰਾ ਘੱਗਰਾ ਸੋਹਣੀਏ' ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਫੋਟੋ ਸ਼ੇਅਰ ਕਰਦੇ ਹੋਏ ਹੰਸਿਕਾ ਮੋਟਵਾਨੀ ਨੇ ਲਿਖਿਆ- ਅੱਜ ਅਤੇ ਹਮੇਸ਼ਾ ਲਈ । ਹੰਸਿਕਾ ਨੇ ਕੈਪਸ਼ਨ 'ਚ ਆਪਣੇ ਵਿਆਹ ਦੀ ਤਰੀਕ ਵੀ ਲਿਖੀ ਹੈ। ਤਨਵੀ ਸ਼ਾਹ, ਈਸ਼ਾ ਗੁਪਤਾ ਅਤੇ ਕਰਨ ਠੱਕਰ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਹੰਸਿਕਾ ਤੇ ਸੋਹੇਲ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਜੋੜੇ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ। ਤਸਵੀਰਾਂ 'ਤੇ ਕੁਝ ਹੀ ਮਿੰਟਾਂ 'ਚ ਲੱਖਾਂ ਲਾਈਕਸ ਆ ਗਏ ਹਨ। ਹੰਸਿਕਾ ਲਾਲ ਲਹਿੰਗਾ ਅਤੇ ਸੋਹੇਲ ਸਿਲਵਰ ਸ਼ੇਰਵਾਨੀ ਵਿੱਚ ਸ਼ਾਨਦਾਰ ਲੱਗ ਰਹੇ ਹਨ ।

ਦੱਸ ਦੇਈਏ ਕਿ ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਸੋਹੇਲ ਪੇਸ਼ੇ ਤੋਂ ਕਾਰੋਬਾਰੀ ਹਨ ਅਤੇ ਦੋਵਾਂ ਦੀ ਟਿਊਨਿੰਗ ਜ਼ਬਰਦਸਤ ਹੈ। ਦੋਹਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਹੰਸਿਕਾ ਅਤੇ ਸੋਹੇਲ ਦਾ ਵਿਆਹ ਜੈਪੁਰ ਦੇ ਮੁੰਡੋਟਾ ਫੋਰਟ ਐਂਡ ਪੈਲੇਸ 'ਚ ਹੋਇਆ। ਦੋਵਾਂ ਦਾ ਵਿਆਹ 4 ਦਸੰਬਰ 2022 ਨੂੰ ਹੋਇਆ ਸੀ। ਬਹੁਤ ਸਾਰੇ ਦਿੱਗਜ ਸਿਤਾਰੇ ਇਸ ਸਮਾਗਮ ਦਾ ਹਿੱਸਾ ਬਣੇ ਅਤੇ ਕਿਲ੍ਹੇ ਵਿੱਚ ਹੋਏ ਸਮਾਗਮਾਂ ਦਾ ਆਨੰਦ ਮਾਣਿਆ।

View this post on Instagram