ਮਾਲਦੀਵ ‘ਚ ਛੁੱਟੀਆਂ ਦਾ ਅਨੰਦ ਲੈਂਦੀ ਨਜ਼ਰ ਆ ਰਹੀ ਹੈ ਅਦਾਕਾਰਾ ਹਿਨਾ ਖ਼ਾਨ, ਬੀਚ ਤੇ ਦਿਲਕਸ਼ ਅਦਾਵਾਂ ਵਾਲਾ ਵੀਡੀਓ ਕੀਤਾ ਸਾਂਝਾ

written by Lajwinder kaur | September 15, 2021

ਮਾਲਦੀਵ ਏਨੀਂ ਦਿਨੀਂ ਹਰ ਇੱਕ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਕਈ ਬਾਲੀਵੁੱਡ ਤੇ ਟੀਵੀ ਸਿਤਾਰੇ ਮਾਲਦੀਵ maldives ਪਹੁੰਚੇ ਹੋਏ ਨੇ ਤੇ ਖੂਬ ਅਨੰਦ ਮਾਣ ਰਹੇ ਨੇ। ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਨਾ ਖ਼ਾਨ hina khanਵੀ ਆਪਣੇ ਕੰਮ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਕੇ ਖੁਸ਼ਨੁਮਾ ਪਲਾਂ ਨੂੰ ਇਕੱਠੇ ਕਰਨ ਲਈ ਮਾਲਦੀਵ ਪਹੁੰਚੀ ਹੋਈ ਹੈ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

heena khan at maldives vaction-min Image Source: instagram

ਮਾਲਦੀਵ ਦੀ ਬੀਚ ਤੋਂ ਅਦਾਕਾਰਾ ਨੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਉਹ ਕੂਲ ਲੁੱਕ ‘ਚ ਨਜ਼ਰ ਆ ਰਹੀ ਹੈ ਤੇ ਸ਼੍ਰੀਲੰਕਨ ਗੀਤ ‘Manike Mage Hithe’ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਕੀਤਾ ਆਪਣੀ ਨਵੀਂ ਫ਼ਿਲਮ ‘ਸ਼ਿਕਰਾ’ ਦਾ ਐਲਾਨ, ਦਰਸ਼ਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

hina khan shared emotiona note for her late father Image Source: instagram

ਦੱਸ ਦਈਏ ਹਿਨਾ ਖ਼ਾਨਇਸ ਸਾਲ ਬਹੁਤ ਹੀ ਵੱਡੇ ਦੁੱਖ 'ਚ ਲੰਘੀ ਹੈ ਤੇ ਪਰ ਹੁਣ ਉਹ ਆਪਣੇ ਆਪ ਨੂੰ ਹਿੰਮਤ ਦੇ ਨਾਲ ਜ਼ਿੰਦਗੀ ‘ਚ ਅੱਗੇ ਵੱਧਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ। ਦੱਸ ਦੀਏ ਉਨ੍ਹਾਂ ਦੇ ਪਿਤਾ ਦਾ ਅਚਾਨਕ ਹੀ ਅਕਾਲ ਚਲਾਣ ਕਰ ਗਏ ਸੀ। ਪਿਤਾ ਦੀ ਮੌਤ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ। ਪਰ ਉਨ੍ਹਾਂ ਨੇ ਆਪਣੀ ਮੰਮੀ ਨੂੰ ਹਿੰਮਤ ਦੇਣ ਲਈ ਖੁਦ ਨੂੰ ਮਜ਼ਬੂਤ ਕੀਤਾ ਹੈ। ਜੇ ਗੱਲ ਕਰੀਏ ਹਿਨਾ ਖ਼ਾਨ ਦੇ ਵਰਕ ਫਰੰਟ ਦੀ ਉਹ ਕਈ ਨਾਮੀ ਸੀਰੀਅਲਾਂ ਤੇ ਮਿਊਜ਼ਿਕ ਵੀਡੀਓਜ਼ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।

 

View this post on Instagram

 

A post shared by HK (@realhinakhan)

0 Comments
0

You may also like