
ਅਪ੍ਰੈਲ ਮਹੀਨਾ ਅਦਾਕਾਰਾ ਹਿਨਾ ਖ਼ਾਨ (hina khan) ਲਈ ਬਹੁਤ ਹੀ ਦੁਖਦਾਇਕ ਰਿਹਾ ਹੈ। ਪਿਛਲੇ ਮਹੀਨੇ ਉਨ੍ਹਾਂ ਦੇ ਪਿਤਾ ਕਾਰਡਿਕ ਅਰੈਸਟ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹਿਨਾ ਖ਼ਾਨ ਬਹੁਤ ਵੱਡੇ ਸਦਮੇ ‘ਚ ਲੰਘ ਗੁਜ਼ਰ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਹੀ ਹਿਨਾ ਖ਼ਾਨ ਕੋਰੋਨਾ ਦੇ ਨਾਲ ਪੀੜਤ ਹੋ ਗਈ ਸੀ।


ਪਿਤਾ ਦੀ ਮੌਤ ਤੋਂ ਬਾਅਦ ਹਿਨਾ ਖ਼ਾਨ ਨੇ ਪਹਿਲੀ ਵਾਰ ਆਪਣੇ ਦੁੱਖ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਮੈਨੂੰ ਨੀਂ ਪਤਾ ਕੀ ਲਿਖਾਂ..ਮਿਸ ਯੂ ਪਾਪਾ’ । ਇਸ ਪੋਸਟ ਉੱਤੇ ਪੰਜਾਬੀ ਗਾਇਕਾ ਕੌਰ ਬੀ, ਕਈ ਹੋਰ ਨਾਮੀ ਕਲਾਕਾਰ ਤੋਂ ਲੈ ਕੇ ਫੈਨਜ਼ ਕਮੈਂਟ ਕਰਕੇ ਹਿਨਾ ਖ਼ਾਨ ਨੂੰ ਹੌਸਲਾ ਦੇ ਰਹੇ ਨੇ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਕਮੈਂਟ ਆ ਚੁੱਕੇ ਨੇ।

ਐਕਟਰੈੱਸ ਹਿਨਾ ਖ਼ਾਨ ਜੋ ਕਿ ਟੀਵੀ ਦੇ ਕਈ ਨਾਮੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।