ਦੁਰਗਾ ਪੰਡਾਲ ‘ਚ ਇੱਕਠੀਆਂ ਨਜ਼ਰ ਆਈਆਂ ਅਦਾਕਾਰਾ ਕਾਜੋਲ ਅਤੇ ਰਾਣੀ ਮੁਖਰਜੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦੋਵਾਂ ਦਾ ਅੰਦਾਜ਼

written by Shaminder | October 04, 2022 11:01am

ਨਰਾਤਿਆਂ ਦੇ ਮੌਕੇ ‘ਤੇ ਅਦਾਕਾਰਾ ਕਾਜੋਲ (Kajol) ਦੇ ਵੱਲੋਂ ਬੀਤੇ ਦਿਨ ਜਿੱਥੇ ਭੋਗ ਦਾ ਇੰਤਜ਼ਾਮ ਕੀਤਾ ਗਿਆ ਸੀ । ਉੱਥੇ ਹੀ ਹੁਣ ਅਦਾਕਾਰਾ ਦੁਰਗਾ ਪੰਡਾਲ ‘ਚ ਰਾਣੀ ਮੁਖਰਜੀ (Rani Mukerji) ਦੇ ਨਾਲ ਨਜ਼ਰ ਆਈ । ਦੋਵੇਂ ਇੱਕ ਦੂਜੇ ‘ਤੇ ਖੂਬ ਪਿਆਰ ਲੁਟਾਉਂਦੀਆਂ ਹੋਈਆਂ ਨਜ਼ਰ ਆਈਆਂ । ਇਸ ਮੌਕੇ ਰਾਣੀ ਮੁਖਰਜੀ ਨੇ ਪੀਲੇ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ, ਜਦੋਂਕਿ ਕਾਜੋਲ ਨੇ ਲਾਈਟ ਪਿੰਕ ਕਲਰ ਦੀ ਸਾੜ੍ਹੀ ਲਗਾਈ ਸੀ ।

Rani Mukerji , Image Source: Twitter

ਹੋਰ ਪੜ੍ਹੋ : ਪ੍ਰੈਗਨੇਂਸੀ ਦੇ ਬਾਵਜੂਦ ਆਲੀਆ ਭੱਟ ਕੰਮ ਨੂੰ ਦੇ ਰਹੀ ਹੈ ਸਮਾਂ, ਤਸਵੀਰਾਂ ਹੋਈਆਂ ਵਾਇਰਲ 

ਦੋਵੇਂ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀਆਂ ਸਨ । ਇਨ੍ਹਾਂ ਦੋਵਾਂ ਦੇ ਅੰਦਾਜ਼ ਨੂੰ ਦਰਸ਼ਕ ਵੀ ਬਹੁਤ ਪਸੰਦ ਕਰ ਰਹੇ ਹਨ । ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੀਆਂ ਸਨ ।ਦੁਰਗਾ ਪੂਜਾ ਦੇ ਮੌਕੇ ‘ਤੇ ਹੋਰ ਵੀ ਕਈ ਸਿਤਾਰੇ ਨਜ਼ਰ ਆਏ । ਇਨ੍ਹਾਂ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

Rani Mukerji-m image From instagram

ਹੋਰ ਪੜ੍ਹੋ : ਡਾਂਸ ਦੀ ਪ੍ਰੈਕਟਿਸ ਦੌਰਾਨ ਬੁਰੀ ਤਰ੍ਹਾਂ ਡਿੱਗੀ ਇਹ ਅਦਾਕਾਰਾ, ਵੀਡੀਓ ਹੋ ਰਿਹਾ ਵਾਇਰਲ

ਦੱਸ ਦਈਏ ਕਿ ਹਰ ਸਾਲ ਦੁਰਗਾ ਪੂਜਾ ‘ਤੇ ਪੰਡਾਲ ਸਜਾਏ ਜਾਂਦੇ ਹਨ। ਜੁਹੂ ਸਥਿਤ ਇਸ ਪੰਡਾਲ ‘ਚ ਕਾਜੋਲ ਅਤੇ ਰਾਣੀ ਮੁਖਰਜੀ   ਮਾਂ ਦੁਰਗਾ ਦੇ ਦਰਸ਼ਨ ਕਰਦੀਆਂ ਨਜ਼ਰ ਆਈਆਂ । ਇਨ੍ਹਾਂ ਦੋਨਾਂ ਤੋਂ ਇਲਾਵਾ ਜਯਾ ਬੱਚਨ ਵੀ ਜੁਹੂ ਸਥਿਤ ਇਸ ਪੰਡਾਲ ‘ਚ ਦਰਸ਼ਨ ਕਰਦੀ ਹੋਈ ਨਜ਼ਰ ਆਈ ।

kajol with son image From instagram

ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅੱਜ ਨਰਾਤਿਆਂ ਦਾ ਨੌਵਾਂ ਦਿਨ ਹੈ ਅਤੇ ਅੱਜ ਨੌਮੀ ਦੇ ਮੌਕੇ ‘ਤੇ ਨਰਾਤਿਆਂ ਦੀ ਸਮਾਪਤੀ ਹੋ ਜਾਵੇਗੀ ।

 

View this post on Instagram

 

A post shared by Viral Bhayani (@viralbhayani)

You may also like