ਕਪੂਰ ਖ਼ਾਨਦਾਨ 'ਚ ਵੱਜਣ ਵਾਲੀ ਹੈ ਸ਼ਹਿਨਾਈ,ਕਰੀਨਾ ਕਪੂਰ ਦੇ ਇਸ ਭਰਾ ਦੀ ਹੋਈ ਰੋਕਾ ਸੈਰੇਮਨੀ

Written by  Shaminder   |  December 16th 2019 10:27 AM  |  Updated: December 16th 2019 10:27 AM

ਕਪੂਰ ਖ਼ਾਨਦਾਨ 'ਚ ਵੱਜਣ ਵਾਲੀ ਹੈ ਸ਼ਹਿਨਾਈ,ਕਰੀਨਾ ਕਪੂਰ ਦੇ ਇਸ ਭਰਾ ਦੀ ਹੋਈ ਰੋਕਾ ਸੈਰੇਮਨੀ

ਕਪੂਰ ਖ਼ਾਨਦਾਨ 'ਚ ਇੱਕ ਵਾਰ ਮੁੜ ਤੋਂ ਸ਼ਹਿਨਾਈ ਵੱਜਣ ਜਾ ਰਹੀ ਹੈ ।ਕਿਉਂਕਿ ਇਸ ਵਾਰ ਕਰੀਨਾ ਕਪੂਰ ਦੇ ਕਜ਼ਿਨ ਭਰਾ ਅਤੇ ਅਦਾਕਾਰ ਅਰਮਾਨ ਜੈਨ ਆਪਣੀ ਗਰਲ ਫ੍ਰੈਂਡ ਅਨੀਸਾ ਮਲਹੋਤਰਾ ਦੇ ਨਾਲ ਵਿਆਹ ਰਚਾਉਣ ਜਾ ਰਹੇ ਹਨ । ਇਸ ਤੋਂ ਪਹਿਲਾਂ ਅਰਮਾਨ ਦੀ ਰੋਕਾ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ। ਜਿਸ 'ਚ ਵੱਡੀ ਗਿਣਤੀ 'ਚ ਸੈਲੇਬ੍ਰੇਟੀਜ਼ ਪਹੁੰਚੇ।

ਹੋਰ ਵੇਖੋ:ਕਪੂਰ ਖ਼ਾਨਦਾਨ ’ਚ ਹੁਣ ਨਹੀਂ ਮਨਾਇਆ ਜਾਵੇਗਾ ਗਣੇਸ਼ ਉਤਸਵ, ਇਹ ਹੈ ਵੱਡਾ ਕਾਰਨ

https://www.instagram.com/p/B6GNxEEJSeW/

ਇਸ ਦੇ ਨਾਲ ਹੀ ਕਪੂਰ ਖ਼ਾਨਦਾਨ ਦੀਆਂ ਹਸਤੀਆਂ ਦਾ ਰਾਇਲ ਅੰਦਾਜ਼ ਵੇਖਣ ਨੂੰ ਮਿਲਿਆ।ਪਰ ਇਸ ਰੋਕਾ ਸੈਰੇਮਨੀ ਦੌਰਾਨ ਸਭ ਦੀਆਂ ਨਜ਼ਰਾਂ ਟਿਕੀਆਂ ਸਨ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ 'ਤੇ ਜਿਨ੍ਹਾਂ ਦਾ ਰਾਇਲ ਲੁੱਕ ਵੇਖਣ ਨੂੰ ਮਿਲਿਆ ।ਕਰੀਨਾ ਨੇ ਇਸ ਦੌਰਾਨ ਲਾਲ ਰੰਗ ਦਾ ਸੂਟ ਕੈਰੀ ਕੀਤਾ ਸੀ ਜਦਕਿ ਸੈਫ ਨੇ ਵ੍ਹਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ ਸੀ । ਕਰਿਸ਼ਮਾ ਕਪੂਰ ਅਤੇ ਉਨ੍ਹਾਂ ਦੀ ਮਾਂ ਬਬੀਤਾ ਵੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਸਨ

https://www.instagram.com/p/B6GFYk3psgn/

ਗੱਲ ਜੇ ਰਿਸ਼ੀ ਕਪੂਰ ਦੀ ਪਤਨੀ ਅਤੇ ਅਦਾਕਾਰਾ ਨੀਤੂ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਰੋਕਾ ਸੈਰੇਮਨੀ 'ਚ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆਏ ।

https://www.instagram.com/p/B6F1UMAp9B7/

ਅਦਾਕਾਰਾ ਤਾਰਾ ਸੁਤਾਰਿਆ ਸਫੇਦ ਅਤੇ ਗੋਲਡਨ ਰੰਗ ਦੀ ਸਾੜ੍ਹੀ 'ਚ ਖੂਬ ਕਹਿਰ ਢਾਅ ਰਹੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network