ਤਸਵੀਰਾਂ ਲੈਣ ਆਏ ਫੋਟੋਗ੍ਰਾਫਰਸ ‘ਤੇ ਚੀਕਦੀ ਹੋਈ ਨਜ਼ਰ ਆਈ ਅਦਾਕਾਰਾ ਕਰੀਨਾ ਕਪੂਰ, ਜਾਣੋ ਕੀ ਸੀ ਵਜ੍ਹਾ

written by Shaminder | April 05, 2022

ਕਰੀਨਾ ਕਪੂਰ ਖਾਨ (Kareena Kapoor Khan) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਉਸ ਦੀਆਂ ਤਸਵੀਰਾਂ ਲੈਣ ਵਾਲੇ ਕੈਮਰਾਮੈਨਸ ‘ਤੇ ਚੀਕਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਅਦਾਕਾਰਾ ਦੇ ਚੀਕਣ ਦੀ ਵਜ੍ਹਾ ਇਹ ਸੀ ਕਿ ਜਦੋਂ ਅਦਾਕਾਰਾ ਦੀਆਂ ਤਸਵੀਰਾਂ ਲੈਣ ‘ਚ ਇਹ ਕੈਮਰਾਮੈਨਸ ਰੁੱਝੇ ਹੋਏ ਸਨ ਤਾਂ ਕਰੀਨਾ ਕਪੂਰ ਦੀ ਕਾਰ ਦਾ ਪਹੀਆ ਇੱਕ ਕੈਮਰਾਮੈਨ ਦੇ ਪੈਰ ‘ਤੇ ਚੜ੍ਹ ਗਿਆ । ਜਿਸ ਤੋਂ ਬਾਅਦ ਅਦਾਕਾਰਾ ਆਪਣੇ ਆਪੇ ਤੋਂ ਬਾਹਰ ਹੋ ਗਈ । ਉਸ ਨੇ ਚੀਕ ਕੇ ਕਿਹਾ ਕਿ ਪਿੱਛੇ ਜਾ ਯਾਰ’ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

kareena Kapoor khan

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਦੇ ਬੇਟੇ ਤੈਮੂਰ ਅਲੀ ਖ਼ਾਨ ਦੀ ਕਿਊਟ ਤਸਵੀਰ ਵਾਇਰਲ

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਰੀਨਾ ਕਪੂਰ ਆਪਣੀ ਸਹੇਲੀ ਮਲਾਇਕਾ ਅਰੋੜਾ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੀ ਸੀ । ਇਸ ਦੌਰਾਨ ਅਦਾਕਾਰਾ ਦੀਆਂ ਤਸਵੀਰਾਂ ਲੈਣ ਦੇ ਲਈ ਫੋਟੋਗ੍ਰਾਫਰਸ ‘ਚ ਹੋੜ ਲੱਗ ਗਈ ਅਤੇ ਅਦਾਕਾਰਾ ਦੇ ਨਜ਼ਦੀਕ ਜਾਣ ਲੱਗ ਪਏ । ਇਸੇ ਦੌਰਾਨ ਇੱਕ ਫੋਟੋਗ੍ਰਾਫਰ ਦਾ ਪੈਰ ਕਰੀਨਾ ਦੀ ਕਾਰ ਦੇ ਥੱਲੇ ਆ ਗਿਆ ।

kareena kapoor with son jeh ali khan

ਲੋਕ ਪੈਪਰਾਜ਼ੀ ਲਈ ਕਰੀਨਾ ਦੇ ਕੇਅਰਿੰਗ ਸਟਾਈਲ ਦੀ ਤਾਰੀਫ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਜਲਦ ਹੀ ਅਦਾਕਾਰਾ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਫ਼ਿਲਮ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ।

 

View this post on Instagram

 

A post shared by Viral Bhayani (@viralbhayani)

You may also like