ਅਦਾਕਾਰਾ ਕਰਿਸ਼ਮਾ ਤੰਨਾ ਨੇ ਡਾਂਸ ਕਰਦੇ ਹੋਏ ਕੀਤੀ ਐਂਟਰੀ, ਵਿਆਹ ਤੋਂ ਬਾਅਦ ਵਾਇਰਲ ਹੋਇਆ ਵੀਡੀਓ

written by Shaminder | February 07, 2022

ਅਦਾਕਾਰਾ ਕਰਿਸ਼ਮਾ ਤੰਨਾ (Karishma Tanna) ਦਾ ਬੀਤੇ ਦਿਨ ਵਿਆਹ (Wedding) ਹੋਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਏ ਹਨ ।ਕਰਿਸ਼ਮਾ ਤੰਨਾ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।  ਜਿਸ 'ਚ ਉਹ ਘੁੰਡ ਕੱਢ ਕੇ ਆਪਣੇ ਪਤੀ ਕੋਲ ਅਤੇ ਡਾਂਸ (Dance )ਕਰਦੀ ਹੋਈ ਆ ਰਹੀ ਹੈ । ਇਸ ਤੋਂ ਇਲਾਵਾ ਇਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ ।ਜਿਸ ਚ ਉੁਹ ਮੀਡੀਆ ਕਰਮੀਆਂ ਨੂੰ ਖਾਣੇ ਦੇ ਲਈ ਪੁੱਛ ਰਹੀ ਹੈ । ਇਸ ਤੋਂ ਇਲਾਵਾ ਉਸ ਦੇ ਵਿਆਹ ਦੇ ਹੋਰ ਵੀ ਕਈ ਵੀਡੀਓਜ਼ ਸਾਹਮਣੇ ਆਏ ਹਨ ।

Karishma Tanna image From instagram

ਹੋਰ ਪੜ੍ਹੋ : ਮੌਨੀ ਰਾਏ ਦਾ ਵਿਆਹ ਤੋਂ ਬਾਅਦ ਡਾਂਸ ਵੀਡੀਓ ਵਾਇਰਲ

ਟੀਵੀ ਅਤੇ ਫਿਲਮ ਅਦਾਕਾਰਾ ਕਰਿਸ਼ਮਾ ਤੰਨਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਕਰਵਾ ਲਿਆ ਹੈ । ਵਿਆਹ ਤੋਂ ਪਹਿਲਾਂ ਇਸ ਜੋੜੀ ਦੀਆਂ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਹੋਈਆਂ। ਇਹਨਾਂ ਰਸਮਾਂ ਦੌਰਾਨ ਇਹ ਜੋੜੀ ਬਹੁਤ ਖੂਬਸੂਰਤ ਲੱਗ ਰਹੀ ਸੀ।

Karishma Tanna

ਕਰਿਸ਼ਮਾ ਤੰਨਾ ਨੇ ਇੱਕ ਸਫੈਦ ਕੁੜਤਾ ਅਤੇ ਸ਼ਰਾਰਾ ਅਤੇ ਬਹੁਤ ਹੀ ਸੁੰਦਰ ਫੁੱਲਦਾਰ ਗਹਿਣਿਆਂ ਦੀ ਚੋਣ ਕੀਤੀ ਸੀ ਜਦੋਂ ਕਿ ਪੀਲੇ-ਸੰਤਰੀ ਲਹਿੰਗਾ ਉਸ ਨੇ ਆਪਣੇ ਮਹਿੰਦੀ ਵਾਲੇ ਦਿਨ ਪਹਿਨਿਆ ਹੋਇਆ ਸੀ । ਲਾੜੇ ਨੇ ਉਸੇ ਦਿਨ ਗੁਲਾਬੀ ਰੰਗ ਦੀ ਸ਼ੇਰਵਾਨੀ ਪਹਿਨੀ ਸੀ।ਵਿਆਹ ਵਾਲੇਟ ਦਿਨ ਕਰਿਸ਼ਮਾ ਦੇ ਲਾੜੇ ਵਰੁਣ ਬੰਗੇਰਾ ਨੇ ਭਾਰਤੀ ਸ਼ੇਰਵਾਨੀ ਅਤੇ ਉਸਦੀ ਦੁਲਹਨ ਦੇ ਲਹਿੰਗਾ ਨਾਲ ਮੇਲ ਖਾਂਦੀ ਪੱਗ ਪੰਨੀ ਹੋਈ ਸੀ । ਸ਼ਨੀਵਾਰ ਨੂੰ ਹੋਏ ਇਸ ਵਿਆਹ ਦੀਆਂ ਕੁਝ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ।

 

View this post on Instagram

 

A post shared by Karishma Tanna (@karishmaktanna)

You may also like